Breaking News
Home / ਖੇਤੀਬਾੜੀ / ਕਾਜੂ ਦੀ ਖੇਤੀ ਨੇ ਇਸ ਪਿੰਡ ਦੇ ਕਿਸਾਨਾਂ ਦੀ ਬਦਲੀ ਕਿਸਮਤ

ਕਾਜੂ ਦੀ ਖੇਤੀ ਨੇ ਇਸ ਪਿੰਡ ਦੇ ਕਿਸਾਨਾਂ ਦੀ ਬਦਲੀ ਕਿਸਮਤ

ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰਹਿਣ ਵਾਲਾ ਕਾਜੂ ਜੇਕਰ ਆਦਿਵਾਸੀ ਕਿਸਾਨਾਂ ਦੇ ਘਰਾਂ ਵਿਚ ਬੋਰੀਆਂ ਵਿਚ ਰੱਖਿਆ ਮਿਲੇ ਤਾਂ ਹੈਰਾਨ ਹੋਣਾ ਲਾਜਮੀ ਹੈ ਪਰ ਇਹ ਹਕੀਕਤ ਹੈ ਅਤੇ ਬੈਤੁਲ ਜ਼ਿਲ੍ਹੇ ਦੇ ਸ਼ਾਹਪੁਰ ਬਲਾਕ ਵਿਚ ਆਉਣ ਵਾਲੇ ਗ੍ਰਾਮ ਅੜਮਡਾਨਾ ਦੇ ਲਗਪਗ ਹਰ ਘਰ ਵਿਚ ਇੱਕ-ਦੋ ਨਹੀਂ ਕੁਇੰਟਲਾਂ ਕਾਜੂ ਬੋਰੀਆਂ ਵਿਚ ਭਰਿਆ ਪਿਆ ਹੈ |ਡਰਾਈ ਫਰੂਟ ਵਿਚ ਸਭ ਤੋਂ ਮਹਿੰਗਾ ਮਿਲਣ ਵਾਲਾ ਕਾਜੂ ਛੋਟੇ ਜਿਹੇ ਪਿੰਡ ਦੇ ਹਰ ਘਰ ਵਿਚ ਬਾਡੀ ਪਰਿਯੋਜਨਾ ਦੇ ਮਾਧਿਅਮ ਤੋਂ 6 ਸਾਲ ਪਹਿਲਾਂ ਕਰਾਏ ਗਏ ਪੌਦਕਰਣ ਦੇ ਕਾਰਨ ਮਿਲ ਰਿਹਾ ਹੈ |ਇਹ ਗੱਲ ਅਲੱਗ ਹੈ ਕਿ ਕਾਜੂ ਦੀ ਖੇਤੀ ਤੋਂ ਆਪਣੀ ਕਿਸਮਤ ਸਵਾਰਨ ਦੀ ਉਮੀਦ ਲਗਾਈ ਬੈਠੇ ਕਿਸਾਨਾਂ ਨੂੰ ਇਸਨੂੰ ਬਚਾਉਣ ਦੀ ਕੋਈ ਰਾਏ ਨਹੀਂ ਮਿਲ ਪਾ ਰਹੀ ਜਿਸ ਨਾਲ ਉਹਨਾਂ ਨੂੰ ਚੰਗਾ ਮੁਨਾਫਾ ਨਹੀਂ ਹੋ ਪਾ ਰਿਹਾ |ਜ਼ਿਲ੍ਹੇ ਦੇ ਮੌਸਮ ਨੂੰ ਦੇਖਦੇ ਹੋਏ ਕਾਜੂ ਦਾ ਉਤਪਾਦਨ ਕੀਤਾ ਜਾਣਾ ਸੰਭਵ ਹੈ, ਇਸਦੇ ਚਲਦੇ ਵੱਡੀਆਂ ਪਰਿਯੋਜਨਾਵਾਂ ਦੀ ਸ਼ੁਰੂਆਤ ਵਿਚ ਕਿਸਾਨਾਂ ਨੂੰ ਅੰਬ ਅਤੇ ਕਾਜੂ ਦੇ ਪੌਦੇ ਦੇ ਕੇ ਉਹਨਾਂ ਦੇ ਖੇਤਾਂ ਵਿਚ ਬੀਜੇ ਗਏ ਹਨ |6 ਸਾਲ ਬੀਤ ਜਾਣ ਤੋਂ ਬਾਅਦ ਕਾਜੂ ਪੌਦਿਆਂ ਵਿਚ ਫੁੱਲ ਅਤੇ ਫਲ ਲੱਗਣੇ ਸ਼ੁਰੂ ਹੋ ਗਏ ਹਨ |

ਗ੍ਰਾਮ ਦੇ ਰਾਮ ਜੀ ਨੇ ਦੱਸਿਆ ਕਿ ਪਹਿਲਾਂ ਤਾਂ ਇਹੀ ਲੱਗਿਆ ਕਿ ਇੱਥੇ ਬੰਜਰ ਜਮੀਨ ਵਿਚ ਇੰਨਾਂ ਮਹਿੰਗਾ ਫਲ ਕਿਸ ਤਰਾਂ ਉੱਗ ਪਾਏਗਾ ਪਰ ਦੋ ਸਾਲ ਤੋਂ ਕਾਜੂ ਦੀ ਫਸਲ ਚੰਗੀ ਹੋ ਰਹੀ ਹੈ |ਠੰਡ ਦੀ ਸ਼ੁਰੂਆਤ ਦੇ ਨਾਲ ਹੀ ਪੌਦਿਆਂ ਵਿਚ ਥੋੜਾ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਮਾਰਚ ਦੇ ਮਹੀਨੇ ਵਿਚ ਫਲ ਪੂਰੀ ਤਰਾਂ ਲੱਗ ਜਾਂਦਾ ਹੈ |ਅਪਰੈਲ ਵਿਚ ਇਸਦੇ ਪੱਕ ਜਾਣ ਤੇ ਤੁੜਾਈ ਕਰ ਲਈ ਜਾਂਦੀ ਹੈ |ਹਰ ਪੌਦੇ ਤੋਂ ਕਰੀਬ 5 ਕਿੱਲੋ ਕਾਜੂ ਨਿਕਲ ਆਉਂਦਾ ਹੈ |ਕਾਜੂ ਦੇ ਫੁੱਲ ਦੇ ਨਾਲ ਹੀ ਫਲ ਵੀ ਲੱਗਿਆ ਹੁੰਦਾ ਹੈ |ਜਦ ਤੁੜਾਈ ਕੀਤੀ ਜਾਂਦੀ ਹੈ ਤਾਂ ਫਲ ਨੂੰ ਅਲੱਗ ਕੱਢ ਕੇ ਫੁੱਲ ਦੇ ਹਿੱਸੇ ਨੂੰ ਵੀ ਸੁਰੱਖਿਅਤ ਰੱਖ ਲਿਆ ਜਾਂਦਾ ਹੈ |ਇਸ ਫੁੱਲ ਦਾ ਉਪਯੋਗ ਫੈਨੀ ਬਣਾਉਣ ਵਿਚ ਕੀਤਾ ਜਾਂਦਾ ਹੈ |ਕਾਜੂ ਦੀ ਫਸਲ ਪੈਦਾ ਕਰ ਰਹੇ ਕਿਸਾਨ ਸ਼ਿਵਕਿਸ਼ੋਰ ਧਰਵ ਨੇ ਦੱਸਿਆ ਕਿ ਜਿਵੇਂ-ਜਿਵੇਂ ਦਰਖੱਤ ਵੱਡਾ ਹੋਵੇਗਾ ਉਸਦਾ ਉਤਪਾਦਨ ਵੀ ਜਿਆਦਾ ਮਿਲੇਗਾ |ਸ਼ਾਹਪੁਰ ਬਲਾਕ ਦੇ ਗ੍ਰਾਮ ਅਡਮਡਾਨਾ ਵਿਚ 50 ਕਿਸਾਨਾਂ ਦੇ ਦੁਆਰਾ 50 ਏਕੜ ਵਿਚ ਕਾਜੂ ਦੇ ਪੌਦੇ ਲਗਾ ਗਏ ਹਨ |ਸਭ ਦੇ ਕੋਲ ਦੋ ਸਾਲ ਤੋਂ ਕਾਜੂ ਦਾ ਉਤਪਾਦਨ ਹੋ ਰਿਹਾ ਹੈ |ਕਿਸਾਨ ਯੁਵਰਾਜ ਨੇ ਦੱਸਿਆ ਕਿ ਕਾਜੂ ਦੀ ਖੇਤੀ ਵਿਚ ਕੋਈ ਖਾਸ ਮਿਹਨਤ ਨਹੀਂ ਕਰਨੀ ਪੈਂਦੀ  |ਹਫਤੇ ਵਿਚ ਇੱਕ ਦਿਨ ਪੌਦਿਆਂ ਨੂੰ ਪਾਣੀ ਦੇ ਕੇ ਮਹੀਨੇ ਵਿਚ ਇੱਕ ਵਾਰ ਵਰਮੀ ਕੰਪੋਸਟ ਪਾਈ ਜਾਂਦੀ ਹੈ |

ਕਾਜੂ ਉਤਪਾਦਕ ਕਿਸਾਨਾਂ ਨੇ ਇਸ ਸਾਲ ਭਰਪੂਰ ਉਪਜ ਤਾਂ ਲਈ ਹੀ ਹੈ, ਪਰ ਇਸਨੂੰ ਬਚਾਉਣ ਦੇ ਲਈ ਕੋਈ ਰਾਏ ਹੀ ਨਹੀਂ ਮਿਲ ਪਾ ਰਹੀ |ਬਾਜਾਰ  ਵਿਚ ਉਪਲਬਧ ਨਾ ਹੋਣ ਦੇ ਕਾਰਨ ਇੱਥੋਂ ਦੇ ਕਿਸਾਨ ਕੇਵਲ ਆਸ-ਪਾਸ ਦੇ ਖੇਤਰਾਂ ਤੋਂ ਜੋ ਲੋਕ ਪਿੰਡ ਪਹੁੰਚ ਕੇ ਬਾਜਾਰ ਦੇ ਘੱਟ ਰੇਟ ਤੇ ਕਾਜੂ ਖਰੀਦ ਕੇ ਲੈ ਜਾਂਦੇ ਹਨ ਉਸਦੇ ਭਰੋਸੇ ਤੇ ਨਿਰਭਰ ਹਨ |ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਪਰਿਯੋਜਨਾ ਦੇ ਅਧਿਕਾਰੀਆਂ ਤੋਂ ਵੀ ਇਸਨੂੰ ਬਚਾਉਣ ਦੀ ਵਿਅਸਥਾ ਕਰਨ ਦੇ ਲਈ ਕਿਹਾ ਗਿਆ ਪਰ ਉਹਨਾਂ ਨੇ ਵੀ ਕੋਈ ਮੱਦਦ ਨਹੀਂ ਕੀਤੀ |ਜ਼ਿਲ੍ਹੇ ਦੇ ਖੇਤੀਬਾੜੀ ਕੇਂਦਰ ਦੇ ਅਧਿਕਾਰੀ ਐਮ.ਅਰ ਸਾਬਲੇ ਦੇ ਮੁਤਾਬਿਕ ਜ਼ਿਲ੍ਹੇ ਦਾ ਮੌਸਮ ਕਾਜੂ ਦੀ ਫਸਲ ਦੇ ਅਨੁਕੂਲ ਤਾਂ ਨਹੀਂ ਹੈ |ਇਸਦੀ ਫਸਲ ਦੇ ਲਈ ਮੌਸਮ ਵਿਚ ਅਨੁਕੂਲਤਾ ਅਤੇ ਠੰਡ ਦੇ ਨਾਲ ਗਰਮੀ ਵੀ ਜਰੂਰੀ ਹੁੰਦੀ ਹੈ |ਦੇਸਾਵਾੜੀ ਖੇਤਰ ਵਿਚ ਫਸਲ ਹੋ ਰਹੀ ਹੈ, ਇਸ ਤੋਂ ਲੱਗ ਰਿਹਾ ਹੈ ਕਿ ਜ਼ਿਲ੍ਹੇ ਵਿਕਣ ਇਸਦਾ ਉਤਪਾਦਨ ਹੁਣ ਸੰਭਵ ਹੋ ਰਿਹਾ ਹੈ |

Leave a Reply

Your email address will not be published. Required fields are marked *