Home / ਹੋਰ ਜਾਣਕਾਰੀ / ਕਨੇਡਾ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ, ਲੋਕਾਂ ਦੇ ਖਿੜ ਗਏ ਚਿਹਰੇ

ਕਨੇਡਾ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ, ਲੋਕਾਂ ਦੇ ਖਿੜ ਗਏ ਚਿਹਰੇ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਹੈ।ਕਨੇਡਾ ਦੀ ਸਰਕਾਰ ਸਮੇਂ ਸਮੇ ਤੇ ਲੋਕਾਂ ਦੀ ਭਲਾਈ ਦੇ ਲਈ ਕੋਈ ਨਾ ਕੋਈ ਉਪਰਾਲਾ ਕਰਦੀ ਹੀ ਰਹਿੰਦੀ ਹੈ। ਅਜਿਹੀ ਹੀ ਇੱਕ ਵੱਡੀ ਖਬਰ ਹੁਣ ਫਿਰ ਆ ਰਹੀ ਹੈ। ਲੋਕਾਂ ਵਲੋਂ ਸਰਕਾਰ ਦੀ ਇਸ ਕਦਮ ਲਈ ਸਿਫਤ ਕੀਤੀ ਜਾ ਰਹੀ ਹੈ।

ਫੈਡਰਲ ਲਿਬਰਲ ਸਰਕਾਰ ਨੇ ਪੈਨਡੈਮਿਕ ਰਾਹਤ ਰਾਸ਼ੀ ਨੂੰ 400 ਡਾਲਰ ਪ੍ਰਤੀ ਹਫ਼ਤਾ ਤੋਂ ਵਧਾ ਕੇ 500 ਡਾਲਰ ਪ੍ਰਤੀ ਹਫ਼ਤਾ ਕਰਨ ਦਾ ਐਲਾਨ ਕੀਤਾ ਹੈ। ਫੈਡਰਲ ਐਨ ਡੀ ਪੀ ਨੇ ਬੀਤੀ 23 ਸਤੰਬਰ ਨੂੰ ਪੇਸ਼ ਕੀਤੀ ਗਈ ਥ੍ਰੋਨ ਸਪੀਚ ਤੋਂ ਬਾਦ ਸਰਕਾਰ ਤੋਂ ਮੰਗ ਕੀਤੀ ਸੀ ਕਿ ਕੰਮਾਂ ਤੋਂ ਵਾਂਝੇ ਹੋਏ ਲੋਕਾਂ ਨੂੰ ਮਿਲਣ ਵਾਲੀ ਰਾਹਤ ਰਾਸ਼ੀ 500 ਡਾਲਰ ਪ੍ਰਤੀ ਹਫ਼ਤਾ ਕੀਤੀ ਜਾਵੇ ਤੇ ਇਸ ਨੂੰ ਵਧਾਇਆ ਜਾਵੇ।

ਇਸੇ ਹਫ਼ਤੇ ਕੈਨੇਡਾ ਐਮਰਜੰਸੀ ਰੈਸਪੌਂਸ ਬੈਨੇਫਿਟ ਸਕੀਮ ਤਹਿਤ 500 ਡਾਲਰ ਪ੍ਰਤੀ ਹਫ਼ਤਾ ਦਿੱਤੇ ਜਾ ਰਹੇ ਸਨ ਪਰ ਇਸ ਸਕੀਮ ਇਸ ਹਫ਼ਤੇ ਖ਼ਤਮ ਹੋ ਰਹੀ ਹੈ ਤੇ ਇਸ ਦੀ ਥਾਂ ‘ਦ ਕੈਨੇਡਾ ਰਿਕਵਰੀ ਬੈਨੇਫਿਟ’ ਸ਼ੁਰੂ ਹੋਣਾ ਸੀ ਜਿਸ ਦੀ ਰਕਮ 400 ਡਾਲਰ ਹਰ ਹਫ਼ਤੇ ਰੱਖੀ ਗਈ ਸੀ ਪਰ ਹੁਣ ਸਰਕਾਰ ਨੇ ਐਨਡੀਪੀ ਦੇ ਦਬਾਅ ਹੇਠ 500 ਡਾਲਰ ਪ੍ਰਤੀ ਹਫ਼ਤਾ ਕਰਨ ਦਾ ਫੈਸਲਾ ਲਿਆ ਹੈ। ਇਸ ਸਕੀਮ ਤਹਿਤ ਲੋਕ 26 ਹਫ਼ਤਿਆਂ ਲਈ ਇਹ ਲਾਭ ਲੈ ਸਕਣਗੇ। ਇਹ ਰਕਮ ਉਹਨਾਂ ਨੂੰ ਹੀ ਮਿਲੇਗੀ ਜਿਹੜੇ ਈæਆਈ ਜਾਂ ਐਂਪਲੌਇਮੈਂਟ ਇੰਸ਼ੋਰੈਂਸ ਵਾਸਤੇ ਯੋਗ ਨਹੀਂ ਹਨ। ਇਸ ਉੱਪਰ ਕਿੰਨਾ ਖ਼ਰਚ ਆਵੇਗਾ, ਇਸ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |