Home / ਹੋਰ ਜਾਣਕਾਰੀ / ਕਨੇਡਾ ਤੋਂ ਆਈ ਇਹ ਵੱਡੀ ਖਬਰ ਸੁਣ ਹਰ ਕੋਈ ਰਹਿ ਗਿਆ ਹੈਰਾਨ – ਮਚੀ ਹਾਹਾਕਾਰ

ਕਨੇਡਾ ਤੋਂ ਆਈ ਇਹ ਵੱਡੀ ਖਬਰ ਸੁਣ ਹਰ ਕੋਈ ਰਹਿ ਗਿਆ ਹੈਰਾਨ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਗਰਮੀ ਦੇ ਇਸ ਮੌਸਮ ਦੌਰਾਨ ਦੇਸ਼ਾਂ ਵਿਦੇਸ਼ਾਂ ਵਿਚ ਲੋਕ ਗਰਮ ਮੌਸਮ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਗਰਮੀ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਵੀ ਇਨੀ ਦਿਨੀ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੈਨੇਡਾ ਵਿੱਚ ਪੈ ਰਹੀ ਇਸ ਭਿਅੰਕਰ ਗਰਮੀ ਨੇ 27 ਜੂਨ 2021 ਨੂੰ ਪਿਛਲੇ 84 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਕਾਰਨ ਕੈਨੇਡਾ ਦਾ ਪਾਰਾ ਪਿਛਲੇ ਕਾਫੀ ਦਿਨਾਂ ਤੋਂ 45 ਡਿਗਰੀ ਤੋਂ ਵੀ ਪਾਰ 50 ਡਿਗਰੀ ਦੇ ਕਰੀਬ ਪਹੁੰਚਿਆ ਹੋਇਆ ਹੈ। ਕੈਨੇਡਾ ਦੇ ਵਿਚ ਪੈ ਰਹੀ ਇੰਨੀ ਜ਼ਿਆਦਾ ਭਿਆਨਕ ਗਰਮੀ ਕਾਰਨ ਲੋਕਾਂ ਦੀ ਸਿਹਤ ਉੱਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਸੁਰੱਖਿਅਤ ਕਰਨ ਅਤੇ ਨੁਕਸਾਨ ਤੋਂ ਬਚਾਉਣ ਲਈ ਕਾਫੀ ਉਪਰਾਲੇ ਵੀ ਕੀਤੇ ਜਾ ਰਹੇ ਹਨ।

ਕੈਨੇਡਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੱਗ ਵਰਾਉ ਗਰਮੀ ਦੇ ਚਲਦਿਆਂ ਇੱਕ ਪਿੰਡ ਅੱਗ ਦੀ ਲਪੇਟ ਵਿਚ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਿਟਨ ਪਿੰਡ ਜੋ ਕਿ ਉੱਤਰ-ਪੂਰਬ ਵੱਲ ਵੈਨਕੂਵਰ ਤੋਂ 260 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਨੂੰ ਪਿਛਲੇ ਹਫਤੇ ਤੋਂ ਕਾਫ਼ੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਪਿੰਡ ਵਿੱਚ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਜਿਆਦਾ ਤਾਪਮਾਨ ਜੋ ਕਿ 49.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਲਿਟਨ ਦੇ ਮੇਅਰ ਜੈਨ ਪੋਲਡਰਮੇਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਿਆਨਕ ਗਰਮੀ ਕਾਰਨ ਬੀਤੀ ਰਾਤ ਪਿੰਡ ਕੁਝ ਹੀ ਮਿੰਟਾਂ ਵਿੱਚ ਅੱਗ ਦੇ ਹਵਾਲੇ ਹੋ ਗਿਆ, ਜਿਸ ਕਾਰਨ ਮੇਅਰ ਵੱਲੋਂ ਲੋਕਾਂ ਨੂੰ ਆਪਣੀ ਜਾਨ ਬਚਾ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਆਦੇਸ਼ ਦਿੱਤੇ ਗਏ। ਸੀ.ਬੀ.ਸੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਲਿਟਨ ਪਿੰਡ ਵਿਚ ਢਾਈ ਸੌ ਦੇ ਕਰੀਬ ਲੋਕ ਰਹਿ ਰਹੇ ਸਨ ਜੋ ਰਾਤੋ ਰਾਤ ਹੀ ਆਪਣਾ ਪਿੰਡ ਛੱਡਣ ਲਈ ਮਜਬੂਰ ਹੋ ਗਏ।

15 ਮਿੰਟਾਂ ਵਿੱਚ ਹੀ ਪਿੰਡ ਭਿਆਨਕ ਅੱਗ ਦਾ ਸ਼ਿਕਾਰ ਹੋ ਗਿਆ ਅਤੇ ਇਸ ਅੱਗ ਤੇ ਕਾਬੂ ਪਾਉਣ ਲਈ 10 ਹੈਲੀਕਾਪਟਰ ਅਤੇ 56 ਫਾਇਰ ਫਾਈਟਰਾਂ ਦੀ ਮਦਦ ਲਈ ਜਾ ਰਹੀ ਹੈ। ਫਾਇਰ ਇਨਫਰਮੇਸ਼ਨ ਦੇ ਅਫਸਰ ਮੈਡੀਸਨਟ ਸਮਿਥ ਨੇ ਘਟਨਾ ਸਥਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੈਲੀਕਾਪਟਰਾਂ ਨੂੰ ਇਸ ਅੱਗ ਤੇ ਕਾਬੂ ਪਾਉਣ ਵਿਚ ਕਾਫ਼ੀ ਜੱਦੋ-ਜਹਿਦ ਕਰਨੀ ਪੈ ਰਹੀ ਹੈ ਕਿਉਂਕਿ ਅੱਗ ਦੀਆਂ ਲਪਟਾਂ ਕਾਫੀ ਜ਼ਿਆਦਾ ਤੇਜ਼ ਹਨ।