Home / ਹੋਰ ਜਾਣਕਾਰੀ / ਕਨੇਡਾ ਚ ਵਾਪਰਿਆ ਕਹਿਰ ਸਟੱਡੀ ਵੀਜੇ ਤੇ ਗਏ ਮੁੰਡੇ ਨੂੰ ਹੱਸਦਿਆਂ ਖੇਡਦਿਆਂ ਏਦਾਂ ਮਿਲੀ ਮੌਤ , ਛਾਇਆ ਸੋਗ

ਕਨੇਡਾ ਚ ਵਾਪਰਿਆ ਕਹਿਰ ਸਟੱਡੀ ਵੀਜੇ ਤੇ ਗਏ ਮੁੰਡੇ ਨੂੰ ਹੱਸਦਿਆਂ ਖੇਡਦਿਆਂ ਏਦਾਂ ਮਿਲੀ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਜ਼ਿਆਦਾਤਰ ਨੌਜਵਾਨ ਅੱਜ ਦੇ ਸਮੇਂ ਵਿੱਚ ਵਿਦੇਸ਼ ਦੀ ਧਰਤੀ ਤੇ ਜਾ ਕੇ ਪੜ੍ਹਾਈ ਕਰਨਾ ਪਸੰਦ ਕਰਦੇ ਹਨ। ਇਸ ਲਈ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਵੇਂ ਵਿਦੇਸ਼ ਦੀ ਧਰਤੀ ਤੇ ਪੜਾਈ ਸੰਬੰਧੀ ਵਧੇਰੇ ਸਹੂਲਤਾਂ ਆਦਿ। ਪਰ ਪੰਜਾਬ ਦੇ ਨੌਜਵਾਨਾ ਵਿੱਚ ਇਹ ਰੁਝਾਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆ ਬਹੁਤ ਸਾਰੇ ਨੋਜਵਾਨ ਅਤੇ ਉਨ੍ਹਾਂ ਦੇ ਮਾਪੇ ਭਾਰੀ ਫੀਸਾਂ ਭਰ ਕੇ ਅਤੇ ਵੱਡੇ ਸੁਪਨਿਆਂ ਸਜ਼ਾ ਕੇ ਬੱਚਿਆ ਨੂੰ ਵਿਦੇਸ਼ ਦੀ ਧਰਤੀ ਤੇ ਪੜਾਈ ਲਈ ਭੇਜਦੇ ਹਨ। ਪਰ ਕਈ ਵਾਰੀ ਅਣਗਹਿਲੀ ਕਾਰਨ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਨਾਲ ਬਹੁਤ ਨੁਕਸਾਨ ਹੁੰਦਾ ਹੈ।‌ ਇਸੇ ਤਰ੍ਹਾਂ ਵਿਦੇਸ਼ ਦੀ ਧਰਤੀ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਦਰਅਸਲ ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਇੱਕ ਅਜਿਹੀ ਮੰਦਭਾਗੀ ਘਟਨਾ ਵਾਪਰ ਗਈ ਜਿੱਥੇ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਗੁਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ (ਫਤਿਹਗੜ੍ਹ ਚੂੜੀਆਂ ਰੋਡ) ਦ ਵਾਸੀ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੱਤੀ ਹੈ ਕਿ ਗੁਰਪ੍ਰੀਤ ਸਿੰਘ ਗਿੱਲ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਸਾਢੇ ਤਿੰਨ ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਤੇ ਪੜ੍ਹਾਈ ਕਰਨ ਲਈ ਗਿਆ ਸੀ।

ਫਿਲਹਾਲ ਉਸ ਦੀ ਪੜਾਈ ਪੂਰੀ ਹੋ ਗਈ ਸੀ ਜਿਸ ਤੋਂ ਬਾਅਦ ਉਹ ਵਰਕ ਪਰਮਿਟ ਤੇ ਕੰਮ ਕਰਦਾ ਸੀ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਗੁਰਪ੍ਰੀਤ ਸਿੰਘ ਨੂੰ ਕੰਮ ਤੋਂ ਛੁੱਟੀ ਮਿਲ ਗਈ ਸੀ ਜਿਸ ਕਾਰਨ ਉਹ ਦੋਸਤਾਂ ਨੂੰ ਬੀਚ ਉਤੇ ਘੁੰਮਣ ਚਲਾ ਗਿਆ। ਉਸ ਦੇ ਨਾਲ ਉਸਦੇ ਪੰਜ ਹੋਰ ਦੋਸਤ ਵੀ ਸਨ।

ਜਦੋਂ ਉਹ ਵਸਾਖਾ ਬੀਚ ਨਾ ਰਹੀ ਸੀ ਤਾਂ ਅਚਾਨਕ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਪਾਣੀ ਵਿੱਚ ਡੁੱਬਿਆ ਗਿਆ। ਉਸ ਦੀ ਉਸ ਸਮੇਂ ਉਸ ਨੂੰ ਬਹੁਤ ਕੋਸ਼ਿਸ਼ ਤੋਂ ਬਾਅਦ ਬਾਹਰ ਕੱਢਿਆ ਅਤੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਉਹ ਉਸ ਨੂੰ ਬਚਾ ਨਹੀਂ ਸਕੇ ਜਿਸ ਕਾਰਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।