Home / ਹੋਰ ਜਾਣਕਾਰੀ / ਕਨੇਡਾ ਚ ਵਾਪਰਿਆ ਇਹ ਕਹਿਰ ਪੰਜਾਬ ਤੱਕ ਛਾਇਆ ਸੋਗ – ਤਾਜਾ ਵੱਡੀ ਖਬਰ

ਕਨੇਡਾ ਚ ਵਾਪਰਿਆ ਇਹ ਕਹਿਰ ਪੰਜਾਬ ਤੱਕ ਛਾਇਆ ਸੋਗ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬੀ ਕਿੰਨੇ ਚਾਵਾਂ ਨਾਲ ਵਿਦੇਸ਼ਾਂ ਵਿਚ ਮਿਹਨਤ ਕਰਨ ਅਤੇ ਆਪਣਾ ਵਧੀਆ ਭਵਿੱਖ ਬਣਾਉਣ ਲਈ ਜਾਂਦੇ ਹਨ ਪਰ ਕਈ ਵਾਰ ਲੇਖਾਂ ਵਿਚ ਕੁਜ ਹੋਰ ਹੀ ਲਿਖਿਆ ਹੁੰਦਾ ਹੈ। ਇਸ ਵੇਲੇ ਦੀ ਵੱਡੀ ਖਬਰ ਕਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਐਡਮਿੰਟਨ- ਸੜਕ ਹਾਦਸਿਆਂ ਕਾਰਣ ਨਿੱਤ ਵਾਪਰਦੀਆਂ ਘਟਨਾਵਾਂ ਦੌਰਾਨ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਜਸਪ੍ਰੀਤ ਸਿੰਘ ਮੱਲੀ ਦੇ ਬੀਤੀ ਰਾਤ ਸੜਕ ਹਾਦਸੇ ਵਿੱਚ ਦਮ ਤੋੜ ਜਾਣ ਦੀ ਮੰਦਭਾਗੀ ਖ਼ਬਰ ਨੇ ਸਮੁੱਚੇ ਭਾਈਚਾਰੇ ਅੰਦਰ ਸੋਗ ਦੀ ਲਹਿਰ ਫੈਲਾਅ ਦਿੱਤੀ ਹੈ । ਆਰ ਸੀ ਐਮ ਪੀ ਦੇ ਦੱਸਣ ਮੁਤਾਬਿਕ ਪ੍ਰਿੰਸ ਰੋਪਰਟ ਦੇ ਨਜਦੀਕ ਟੈਰਿਸ ਕੋਲ ਇਹ ਹਾਦਸਾ ਹੋਇਆ ਦੱਸਿਆ ਜਾਂਦਾ ਹੈ।

ਮਿਰਤਕ ਟਰੱਕ ਡਰਾਈਵਰ ਦੀ ਉਮਰ 38 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਦੋਂ ਕਿ ਉਹਨਾਂ ਦੀ ਛੋਟੀ ਬੱਚੀ ਦੀ ਉਮਰ ਮਸਾਂ 6 ਕੁ ਸਾਲ ਦੇ ਕਰੀਬ ਹੈ। ਪੰਜਾਬ ਤੋਂ ਜਲੰਧਰ ਜਿਲੇ ਦੇ ਪਿੰਡ ਮਹੇੜੂ ਨਾਲ ਸਬੰਧਿਤ ਜਸਪ੍ਰੀਤ ਸਿੰਘ ਮੱਲੀ 2005 ਦੇ ਕਰੀਬ ਕਨੇਡਾ ਆਇਆ ਸੀ । ਪਹਿਲਾਂ ਉਹ ਟਰਾਂਟੋ ਰਿਹਾ ਪਰ ਬਾਦ ਵਿੱਚ 2007 ਦੇ ਕਰੀਬ ਐਡਮੰਟਨ ਆਕੇ ਵੱਸ ਗਿਆ ਸੀ ।

ਮ੍ਰਿਤਕ ਜਸਪ੍ਰੀਤ ਮੱਲੀ ਦੇ ਨੇੜਲੇ ਸਾਥੀ ਲੱਭਾ ਧਨੋਆ ਅਨੁਸਾਰ ਉਹ ਲੰਮੇ ਸਮੇ ਤੋਂ ਟਰੱਕ ਚਲਾ ਰਿਹਾ ਸੀ ਅਤੇ ਉਸਦਾ ਡਰਾਈਵਿੰਗ ਰਿਕਾਰਡ ਹੁਣ ਤੱਕ ਸੁਰੱਖਿਅਤ ਅਤੇ ਸਾਫ ਸੁਥਰਾ ਦੱਸਿਆ ਜਾ ਰਿਹਾ ਹੈ ਪਰ ਅੱਜ ਇਹ ਮੰਦਭਾਗੀ ਘਟਨਾ ਵਾਪਰ ਗਈ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |