Home / ਹੋਰ ਜਾਣਕਾਰੀ / ਕਨੇਡਾ ਚ ਪੱਕੇ ਹੋਣ ਵਾਲਿਆਂ ਲਈ ਆਈ ਇਹ ਚੰਗੀ ਖਬਰ – ਹੋ ਗਿਆ ਇਹ ਕੰਮ

ਕਨੇਡਾ ਚ ਪੱਕੇ ਹੋਣ ਵਾਲਿਆਂ ਲਈ ਆਈ ਇਹ ਚੰਗੀ ਖਬਰ – ਹੋ ਗਿਆ ਇਹ ਕੰਮ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਹਨ ਅਤੇ ਉੱਥੇ ਜਾ ਕੇ ਆਪਣੇ ਘਰਦਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਲੋਚਦੇ ਹਨ। ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ਾਂ ਦੀ ਖੂਬਸੂਰਤੀ ਆਪਣੇ ਵੱਲ ਆਕਰਸ਼ਤ ਕਰਦੀ ਹੈ ਅਤੇ ਕੁਝ ਲੋਕ ਮਜਬੂਰੀ ਦੇ ਚਲਦੇ ਹੋਏ ਦੇਸ਼ਾਂ ਦਾ ਰੁੱਖ ਕਰਦੇ ਹਨ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਕੇ ਆਪਣੀ ਪੜ੍ਹਾਈ ਨੂੰ ਪੂਰਾ ਕਰਦੇ ਹਨ। ਬਹੁਤ ਸਾਰੇ ਲੋਕਾਂ ਦੀ ਮਨਪਸੰਦ ਜਗ੍ਹਾ ਹੈ ਜਿੱਥੇ ਉਹ ਜਾਣਾ ਪਸੰਦ ਕਰਦੇ ਹਨ। ਕੈਨੇਡਾ ਦੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨਾਲ ਜਿੱਥੇ ਲੋਕਾਂ ਵਿੱਚ ਖੁਸ਼ੀ ਆ ਜਾਂਦੀ ਹੈ ਉਥੇ ਹੀ ਇਸ ਖ਼ੂਬਸੂਰਤ ਦੇਸ਼ ਵਿਚ ਲੋਕ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੇ ਅਨੁਸਾਰ ਜਿੰਦਗੀ ਦਾ ਆਨੰਦ ਮਾਣਦੇ ਹਨ।

ਕੈਨੇਡਾ ਵਿੱਚ ਪੱਕੇ ਹੋਣ ਵਾਲਿਆ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਕੰਮ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਹੁਣ 5956 ਪਰਵਾਸੀਆਂ ਨੂੰ 31 ਮਈ ਨੂੰ ਇੱਕ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਜ਼ਰੀਏ ਪੀ ਆਰ ਦੇਣ ਲਈ ਸੱਦਾ ਦਿੱਤਾ ਗਿਆ ਹੈ। ਜਿਸਦੇ ਅਨੁਸਾਰ ਘੱਟੋ ਘੱਟ 380 ਸਕੋਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪੀ ਆਰ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਹ ਰਾਹ ਹੁਣ ਤੱਕ ਦਾ ਸਭ ਤੋਂ ਵੱਡਾ ਐਕਸਪ੍ਰੈਸ ਐਂਟਰੀ ਡਰਾਅ ਹੈ ।

ਜਿਸ ਵਿਚ ਸਭ ਤੋਂ ਹੇਠਲਾ ਵਿਸ਼ਵ ਰੈਂਕਿੰਗ ਸਕੋਰ ਰਿਹਾ ਹੈ। ਇਹ 2021 ਦਾ ਦੂਸਰਾ ਡਰਾਅ ਹੈ,ਇਸ ਤੋਂ ਪਹਿਲਾ ਫਰਵਰੀ ਵਿੱਚ ਵੀ ਇੱਕ ਪਹਿਲਾ ਡਰਾਅ ਕੱਢਿਆ ਗਿਆ ਸੀ। ਅਪ੍ਰੈਲ ਵਿੱਚ ਵੀ ਦੋ ਵੱਖਰੇ ਵੱਖਰੇ ਡਰਾਅ ਕੱਢੇ ਗਏ ਸਨ। ਜਿਸ ਵਿੱਚ 6 ਹਜ਼ਾਰ ਸੀ ਈ ਸੀ ਉਮੀਦਵਾਰਾਂ ਨੂੰ ਕੈਨੇਡਾ ਵਿਚ ਪੱਕੇ ਤੌਰ ਤੇ ਵਸਣ ਦਾ ਮੌਕਾ ਦਿੱਤਾ ਗਿਆ। ਇਨ੍ਹਾਂ ਡਰਾਅ ਦੇ ਤਹਿਤ ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿੱਪ ਕੈਨੇਡਾ ਨੇ ਰਿਕਾਰਡ 27 ਹਜ਼ਾਰ 332 ਸੀਈਸੀ ਉਮੀਦਵਾਰਾਂ ਨੂੰ ਪੀਆਰ ਲਈ ਸੱਦਾ ਦਿੱਤਾ ਸੀ।

ਕੈਨੇਡਾ ਸਰਕਾਰ ਵੱਲੋਂ ਹੁਣ ਨਵੇਂ ਡਰਾ ਦੇ ਤਹਿਤ ਜਿਹੜੇ ਕਨੇਡੀਅਨ ਐਕਸਪੀਰੀਅਸ ਕਲਾਸ ਤਹਿਤ ਪਰਮਾਨੈਂਟ ਰੈਜ਼ੀਡੈਂਸ ਦੇ ਯੋਗ ਹਨ, ਜਿਨ੍ਹਾਂ ਉਮੀਦਵਾਰਾਂ ਨੂੰ ਪੱਕੇ ਹੋਣ ਲਈ ਸੱਦਾ ਦਿੱਤਾ ਗਿਆ ਸੀ ਉਨ੍ਹਾਂ ਕੋਲ ਕਨੇਡੀਅਨ ਐਕਸਪੀਰੀਅਸ ਕਲਾਸ ਦੇ ਤਹਿਤ ਹੁਨਰਮੰਦ ਕੰਮ ਦਾ ਤਜਰਬਾ ਘੱਟੋ-ਘੱਟ ਇਕ ਸਾਲ ਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹ ਕੈਨੇਡਾ ਦੇ ਸਰਕਾਰੀ ਦਫਤਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਉੱਪਰ ਵੀ ਖਰੇ ਉਤਰਦੇ ਹੋਣ। ਉਸ ਭਾਸ਼ਾ ਦਾ ਉਹਨਾਂ ਨੂੰ ਤਜਰਬਾ ਹੋਣਾ ਚਾਹੀਦਾ ਹੈ।