Home / ਹੋਰ ਜਾਣਕਾਰੀ / ਕਨੇਡਾ ਚ ਪੰਜਾਬੀ ਦੀਆਂ ਹੋ ਗਈਆਂ ਪੋਂ ਬਾਰਾਂ – ਰਾਤੋ ਰਾਤ ਬਦਲ ਗਈ ਏਦਾਂ ਕਿਸਮਤ

ਕਨੇਡਾ ਚ ਪੰਜਾਬੀ ਦੀਆਂ ਹੋ ਗਈਆਂ ਪੋਂ ਬਾਰਾਂ – ਰਾਤੋ ਰਾਤ ਬਦਲ ਗਈ ਏਦਾਂ ਕਿਸਮਤ

ਆਈ ਤਾਜਾ ਵੱਡੀ ਖਬਰ

ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਣ ਵਾਲੇ ਪੰਜਾਬੀਆਂ ਵੱਲੋਂ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਜਿਸ ਦੀ ਚਰਚਾ ਦੂਰ-ਦੂਰ ਤੱਕ ਹੁੰਦੀ ਹੈ। ਉਥੇ ਹੀ ਕੁਝ ਪੰਜਾਬੀਆਂ ਦੀ ਕਿਸਮਤ ਵਿਦੇਸ਼ਾਂ ਵਿੱਚ ਉਨ੍ਹਾਂ ਦਾ ਅਜਿਹਾ ਸਾਥ ਦਿੰਦੀ ਹੈ। ਜਿਸ ਕਾਰਨ ਉਹ ਚਰਚਾ ਦੇ ਵਿੱਚ ਬਣ ਜਾਂਦੇ ਹਨ। ਸਿਆਣੇ ਵੀ ਸੱਚ ਹੀ ਕਹਿੰਦੇ ਹਨ ਕਿ ਜਦ ਵੀ ਉਪਰ ਵਾਲਾ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ। ਬਹੁਤ ਸਾਰੇ ਲੋਕ ਰਾਤੋ-ਰਾਤ ਅਮੀਰ ਹੋ ਜਾਂਦੇ ਹਨ। ਜਿੱਥੇ ਉਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਅਤੇ ਕੋਸ਼ਿਸ਼ ਸ਼ਾਮਲ ਹੁੰਦੀਆਂ ਹਨ ਉੱਥੇ ਹੀ ਕਈ ਤਰ੍ਹਾਂ ਦੇ ਅਪਣਾਏ ਜਾਂਦੇ ਪਲੈਨ ਵੀ ਜ਼ਿੰਦਗੀ ਨੂੰ ਸਾਰੀਆਂ ਖੁਸ਼ੀਆਂ ਪ੍ਰਦਾਨ ਕਰ ਦਿੰਦੇ ਹਨ।

ਹੁਣ ਕੈਨੇਡਾ ਵਿਚ ਪੰਜਾਬੀ ਦੀਆਂ ਹੋ ਗਈਆਂ ਪੌਂ ਬਾਰਾਂ, ਜਿਸ ਦੀ ਕਿਸਮਤ ਏਦਾ ਰਾਤੋ-ਰਾਤ ਬਦਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਪੰਜਾਬੀ ਨੌਜਵਾਨ ਦੀ ਕਿਸਮਤ ਚਮਕ ਗਈ ਹੈ। ਜਿੱਥੇ ਐਬਟਸਫੋਰਡ ਦੇ ਜਸਪ੍ਰੀਤ ਸੰਧੂ ਦੀ ਨਿਕਲੀ ਲੋਟੋ ਮੈਕਸ ਲਾਟਰੀ ਨੇ ਉਸਨੂੰ ਇਕ ਮਿਲੀਅਨ ਡਾਲਰ ਦਾ ਜੇਤੂ ਬਣਾ ਦਿੱਤਾ ਹੈ। ਇਸ ਬਾਰੇ ਸੁਣ ਕੇ ਉਸ ਨੂੰ ਵੀ ਖੁਦ ਵਿਸ਼ਵਾਸ ਨਹੀਂ ਹੋ ਰਿਹਾ। ਆਪਣੀ ਖ਼ੁਸ਼ੀ ਦੇ ਪਲਾਂ ਨੂੰ ਸਾਂਝਾ ਕਰਦੇ ਹੋਏ ਉਸ ਨੌਜਵਾਨ ਨੇ ਆਖਿਆ ਹੈ ਕਿ ਇਸ ਰਕਮ ਦੇ ਨਾਲ ਆਪਣੇ ਪਰਵਾਰ ਲਈ ਘਰ ਖਰੀਦਣਾ ਚਾਹੁੰਦਾ ਹੈ।

ਇਸ ਪਲ ਬਾਰੇ ਉਸ ਨੇ ਭਾਵੁਕ ਹੁੰਦੇ ਦੱਸਿਆ ਕਿ ਇਸ ਬਾਰੇ ਜਦੋਂ ਆਪਣੇ ਪਿਤਾ ਜੀ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਵੱਲੋਂ ਇਸ ਗੱਲ ਉਪਰ ਵਿਸ਼ਵਾਸ਼ ਨਾ ਕੀਤਾ ਗਿਆ। ਜਸਪ੍ਰੀਤ ਦੇ ਪਿਤਾ ਜੀ ਨੂੰ ਲੱਗਿਆ ਕਿ ਉਹ ਉਨ੍ਹਾਂ ਨਾਲ ਮਜ਼ਾਕ ਕਰ ਰਿਹਾ ਹੈ। ਫਿਰ ਜਦੋਂ ਪਿਤਾ ਜੀ ਨੂੰ ਇੱਕ ਮਿਲੀਅਨ ਦੀ ਲਾਟਰੀ ਜਿੱਤਣ ਬਾਰੇ ਯਕੀਨ ਆਇਆ ਤਾਂ ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਘੁੱਟ ਕੇ ਜੱਫੀ ਪਾਈ ਗਈ ਅਤੇ ਇਸ ਜਿੱਤ ਨੂੰ ਲੈ ਕੇ ਵਧਾਈ ਦਿੱਤੀ ਗਈ।

ਜਿਸ ਬਾਰੇ ਜਸਪ੍ਰੀਤ ਆਖਦਾ ਹੈ ਕਿ ਇਹ ਪਲ ਮੇਰੇ ਲਈ ਬਹੁਤ ਖਾਸ ਸਨ। ਇਸ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਲਾਟਰੀ ਦੀ ਟਿਕਟ ਚਿੱਲੀਵੇਕ ਵਿਚ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚੋਂ ਖਰੀਦੀ ਗਈ ਸੀ। ਜਿਸ ਨੇ ਉਸ ਨੂੰ ਇਕ ਮਿਲੀਅਨ ਡਾਲਰ ਦਾ ਜੇਤੂ ਬਣਾ ਦਿੱਤਾ।