Home / ਹੋਰ ਜਾਣਕਾਰੀ / ਇੰਡੀਆ ਵਾਲਿਆਂ ਲਈ 18 ਜੂਨ ਤੋਂ ਸ਼ੁਰੂ ਹੋਵੇਗਾ ਕੰਮ – ਹੋ ਗਈਆਂ ਤਿਆਰੀਆਂ ਪੂਰੀਆਂ ,ਆਈ ਤਾਜਾ ਵੱਡੀ ਖਬਰ

ਇੰਡੀਆ ਵਾਲਿਆਂ ਲਈ 18 ਜੂਨ ਤੋਂ ਸ਼ੁਰੂ ਹੋਵੇਗਾ ਕੰਮ – ਹੋ ਗਈਆਂ ਤਿਆਰੀਆਂ ਪੂਰੀਆਂ ,ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਨੇ ਬਹੁਤ ਸਾਰੇ ਕੰਮਕਾਰ ਬੰਦ ਕਰਵਾ ਦਿੱਤੇ ਹਨ। ਕਈ ਕੰਮ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਰੁਜਗਾਰੀ ਦੇ ਚਲਦੇ ਹੋਏ ਲੋਕਾਂ ਨੂੰ ਕਈ ਤਰ੍ਹਾਂ ਦੇ ਕੰਮਕਾਜ ਨੂੰ ਨਿਪਟਾਉਣ ਵਿਚ ਭਾਰੀ ਦਿੱਕਤਾਂ ਆ ਰਹੀਆਂ ਹਨ। ਇਸ ਲਈ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਦੇਸ਼ ਦੇ ਆਰਥਿਕ ਢਾਂਚੇ ਨੂੰ ਸੁਧਾਰਨ ਲਈ ਲੋਕਾਂ ਦੀ ਆਰਥਿਕ ਹਾਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਕੱਢਿਆ ਜਾ ਸਕੇ। ਭਾਰਤ ਵਿੱਚ ਕੀਤੀ ਗਈ ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਏਸ ਲਈ ਲੋਕਾਂ ਨੂੰ ਆਮਦਨੀ ਟੈਕਸ ਰਿਟਰਨ ਜਮ੍ਹਾ ਕਰਵਾਉਣ ਵਿੱਚ ਭਾਰੀ ਮੁਸ਼ਕਿਲ ਆਈ।

ਇੰਡੀਆ ਵਾਲਿਆ ਨੇ 18 ਜੂਨ ਤੋਂ ਸ਼ੁਰੂ ਹੋਵੇਗਾ ਇਹ ਕੰਮ ਜਿਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਟੈਕਸ ਅਦਾ ਕੀਤੇ ਜਾਣ ਵਾਲਿਆਂ ਲਈ ਆਧੁਨਿਕ ਸਹੂਲਤਾਂ ਸਬੰਧੀ ਵਿੱਤ ਮੰਤਰਾਲੇ ਵੱਲੋਂ ਆਮਦਨ ਕਰ ਵਿਭਾਗ ਨੂੰ ਸੋਮਵਾਰ ਨੂੰ ਇਕ ਨਵਾਂ ਪੋਰਟਲ ਜਾਰੀ ਕੀਤਾ ਜਾ ਰਿਹਾ ਹੈ। ਜਿਸ ਦੇ ਅਨੁਸਾਰ 18 ਜੂਨ ਤੋਂ ਨਵੀਂ ਪ੍ਰਣਾਲੀ ਅਨੁਸਾਰ ਟੈਕਸ ਅਦਾ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਉੱਥੇ ਹੀ ਟੈਕਸ ਦਾਤਾਵਾਂ ਨੂੰ ਇਸ ਪ੍ਰਣਾਲੀ ਨੂੰ ਅਪਣਾਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ।

ਇਸ ਲਈ ਇਸ ਪ੍ਰਣਾਲੀ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਬਾਰੇ ਪਹਿਲਾਂ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਇਸ ਨਵੇਂ ਪੋਰਟਲ ਤੇ ਟੈਕਸਦਾਤਾ ਇਨਕਮ ਟੈਕਸ ਰਿਟਰਨ ਦਾਖਲ ਕਰ ਸਕਦੇ ਹਨ। ਇਸ ਦੇ ਨਾਲ ਹੀ ਟੈਕਸ ਰਿਫੰਡ ਵੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਇਸ ਵਿਚ ਨਵਾਂ ਕਾਲ ਸੈਂਟਰ ਵੀ ਉਪਲੱਬਧ ਕਰਵਾਏ ਜਾਣ ਦੀ ਯੋਜਨਾ ਹੈ ਜੋ ਲੋਕਾਂ ਨੂੰ ਇਸਦੀ ਜਾਣਕਾਰੀ ਦੇਵੇਗਾ। ਆਨਲਾਈਨ ਅਤੇ ਔਫਲਾਈਨ ਦੋਨੋਂ ਤਰ੍ਹਾਂ ਆਪਣੇ ਸਵਾਲ ਪੁੱਛ ਕੇ ਟੈਕਸ ਦਾਤਾ ਜਾਣਕਾਰੀ ਲੈ ਸਕਦੇ ਹਨ।

ਨਵੇਂ ਪੋਰਟਲ ਤੇ ਅਨੁਸਾਰ ਟੈਕਸਦਾਤਾ ਤਨਖਾਹ, ਮਕਾਨ ਦੀ ਜਾਇਦਾਦ ,ਕਿੱਤੇ ,ਪੇਸ਼ੇ ਸਮੇਤ ਆਮਦਨੀ ਦੇ ਕੁਝ ਵੇਰਵੇ ਪ੍ਰਦਾਨ ਕਰਨ ਲਈ ਆਪਣੀ ਪ੍ਰੋਫਾਈਲ ਨੂੰ ਸਰਗਰਮੀ ਨਾਲ ਅਪਡੇਟ ਕਰਨ ਦੇ ਯੋਗ ਹੋਣਗੇ। ਉਥੇ ਹੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਸੌਫਟਵੇਅਰ ਵੱਲੋਂ ਮੁਫ਼ਤ ਵਿੱਚ ਮੁਹਇਆ ਕਰਵਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਟੈਕਸ ਸਬੰਧੀ ਰਿਟਰਨਾਂ ਭਰਨ ਲਈ ਤਿਆਰ ਕੀਤੇ ਗਏ ਇਸ ਨਵੇਂ ਪੋਰਟਲ ਜ਼ਰੀਏ ਟੈਕਸ ਦਾਤਾਵਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।