Home / ਹੋਰ ਜਾਣਕਾਰੀ / ਇੰਡੀਆ ਨੇ ਕਰਤਾ ਇੰਟਰਨੈਸ਼ਨਲ ਯਾਤਰੀਆਂ ਦੇ ਬਾਰੇ ਇਹ ਵੱਡਾ ਐਲਾਨ

ਇੰਡੀਆ ਨੇ ਕਰਤਾ ਇੰਟਰਨੈਸ਼ਨਲ ਯਾਤਰੀਆਂ ਦੇ ਬਾਰੇ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਭਾਰਤ ਆਉਣ ਵਾਲੇ ਯਾਤਰੀਆਂ ਨੂੰ ਮਿਲ ਸਕਦੀ ਹੈ ‘ਇਕਾਂਤਵਾਸ’ ਤੋਂ ਛੋਟ, ਇੰਝ ਕਰਨਾ ਹੋਵੇਗਾ ਅਪਲਾਈ – ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸਵੈ-ਘੋਸ਼ਿਤ ਫ਼ਾਰਮ ਭਰਨ ਅਤੇ ਲਾਜ਼ਮੀ ਕੁਆਰੰਟੀਨ ਤੋਂ ਛੋਟ ਪ੍ਰਾਪਤ ਕਰਣ ਲਈ ‘ਏਅਰ ਸੁਵਿਧਾ’ ਪੋਰਟਲ ‘ਤੇ ਅਪਲਾਈ ਕਰਨਾ ਹੋਵੇਗਾ। ‘ਏਅਰ ਸੁਵਿਧਾ’ ਪੋਰਟਲ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਿਟਡ (ਡਾਇਲ) ਨੇ ਤਿਆਰ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਆਨਲਾਈਨ ਫ਼ਾਰਮ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ,

ਵਿਦੇਸ਼ ਮੰਤਰਾਲਾ ਅਤੇ ਦਿੱਲੀ, ਉਤਰ-ਪ੍ਰਦੇਸ਼, ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਹਰਿਆਣਾ, ਉਤਰਾਖੰਡ ਅਤੇ ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀ ਇਸ ਪੋਰਟਲ ‘ਤੇ ਲਾਜ਼ਮੀ ਸਵੈਘੋਸ਼ਿਤ ਫ਼ਾਰਮ ਭਰ ਸਕਦੇ ਹਨ ਅਤੇ ਲਾਜ਼ਮੀ ਕੁਆਰੰਟੀਨ ਪ੍ਰਕਿਰਿਆ ਤੋਂ ਛੋਟ ਪ੍ਰਾਪਤ ਕਰਣ ਲਈ 08 ਅਗਸਤ ਤੋਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਭਾਰਤ ਆਉਣ ਦੇ ਬਾਅਦ ਕੁਆਰੰਟੀਨ ਤੋਂ ਛੋਟ ਲਈ ਇਸ ਪੋਰਟਲ ‘ਤੇ ਉਡਾਣ ਤੋਂ ਘੱਟ ਤੋਂ ਘੱਟ 72 ਘੰਟੇ ਪਹਿਲਾਂ ਅਰਜ਼ੀ ਦੇਣੀ ਲਾਜ਼ਮੀ ਹੋਵੇਗਾ। ਸਿਰਫ਼ ਕੁੱਝ ਹੀ ਸ਼੍ਰੇਣੀ ਦੇ ਯਾਤਰੀਆਂ ਨੂੰ ਲਾਜ਼ਮੀ ਸੰਸਥਾਗਤ ਕੁਆਰੰਟੀਨ ਤੋਂ ਛੋਟ ਦਿੱਤੀ ਜਾਵੇਗੀ। ਸਿਰਫ਼ ਗਰਭਵਤੀ ਔਰਤਾਂ, ਬੀਮਾਰ ਲੋਕਾਂ ਅਤੇ 10 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਅਤੇ ਜਿਨ੍ਹਾਂ ਦੇ ਪਰਿਵਾਰ ਵਿਚ ਕਿਸੇ ਦੀ ਮੌਤ ਹੋ ਗਈ ਹੋਵੇ, ਉਨ੍ਹਾਂ ਨੂੰ ਹੀ ਇਸ ਤੋਂ ਛੋਟ ਮਿਲੇਗੀ। ਹੋਰ ਯਾਤਰੀਆਂ ਨੂੰ 7 ਦਿਨ ਤੱਕ ਸੰਸਥਾਗਤ ਕੁਆਰੰਟੀਨ ਵਿਚ ਲਾਜ਼ਮੀ ਰੂਪ ਤੋਂ ਰਹਿਣਾ ਹੋਵੇਗਾ।

ਇਸ ਦੇ ਇਲਾਵਾ ਜੇਕਰ ਕੋਈ ਯਾਤਰੀ ਜਹਾਜ਼ ਵਿਚ ਸਵਾਰ ਹੋਣ ਤੋਂ 96 ਘੰਟੇ ਪਹਿਲਾਂ ਕੋਵਿਡ-19 ਦੀ ਜਾਂਚ ਕਰਾਉਂਦਾ ਹੈ ਅਤੇ ਉਸ ਦੀ ਰਿਪੋਟਰ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਵੀ ਸੰਸਥਾਗਤ ਕੁਆਰੰਟੀਨ ਤੋਂ ਛੋਟ ਮਿਲ ਜਾਵੇਗੀ। ਉਸ ਨੂੰ ਘਰ ਵਿਚ ਹੀ 14 ਦਿਨ ਤੱਕ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਕੁਆਰੰਟੀਨ ਤੋਂ ਛੋਟ ਲਈ ਆਨਲਾਈਨ ਅਰਜ਼ੀ ਦੇਣ ‘ਤੇ ਸਰਕਾਰ ਦਾ ਫੈਸਲਾ ਅੰਤਿਮ ਹੋਵੇਗਾ ਅਤੇ ਬਾਅਦ ਵਿਚ ਉਸ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਫਿਲਹਾਲ ਜਾਰੀ ਵਿਵਸਥਾ ਤਹਿਤ ਲੋਕ ਭਾਰਤ ਆਉਣ ਦੇ ਬਾਅਦ ਪ੍ਰਵੇਸ਼ ਸਥਾਨ ‘ਤੇ ਕੁਆਰੰਟੀਨ ਤੋਂ ਛੋਟ ਲਈ ਅਰਜ਼ੀ ਦਿੰਦੇ ਹਨ। ਇਸ ਵਿਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਹਵਾਈ ਅੱਡੇ ਦੇ ਨਿਕਾਸ ‘ਤੇ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ। ਉਥੇ ਹੀ ਸਵੈ-ਘੋਸ਼ਣਾ ਪੱਤਰ ਉਡਾਣ ਦੇ ਪਹਿਲੇ ਕਿਸੇ ਵੀ ਸਮੇਂ ਤੱਕ ਭਰਿਆ ਜਾ ਸਕਦਾ ਹੈ। ਸਾਰੇ ਬਿਨੈਕਾਰਾਂ ਨੂੰ ਆਗਮਨ ਦੇ ਪਹਿਲੇ ਹੀ ਪੋਰਟਲ ਦੇ ਆਧਾਰ ‘ਤੇ ਸਬੰਧਤ ਸੂਬਾ ਸਰਕਾਰ ਨੂੰ ਆਪਣੇ ਆਪ ਯਾਤਰੀਆਂ ਦੀ ਜਾਣਕਾਰੀ ਭੇਜੀ ਜਾਵੇਗੀ। ਉਸੇ ਤਰ੍ਹਾਂ ਸਾਰੇ ਸਵੈ-ਘੋਸ਼ਣਾ ਪੱਤਰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਨੁਸਾਰ ਏਅਰਪੋਰਟ ਸਿਹਤ ਦਫ਼ਤਰ ਨੂੰ ਭੇਜ ਦਿੱਤੇ ਜਾਣਗੇ।