Home / ਹੋਰ ਜਾਣਕਾਰੀ / ਇੰਡੀਆ ਚ ਸਵਾਰੀਆਂ ਨਾਲ ਭਰ ਉਡੇ ਜਹਾਜ ਤੋਂ ਆਈ ਮਾੜੀ ਖਬਰ – ਵਾਪਰਿਆ ਲੈਂਡਿੰਗ ਕਰਨ ਲਗਿਆ ਇਹ

ਇੰਡੀਆ ਚ ਸਵਾਰੀਆਂ ਨਾਲ ਭਰ ਉਡੇ ਜਹਾਜ ਤੋਂ ਆਈ ਮਾੜੀ ਖਬਰ – ਵਾਪਰਿਆ ਲੈਂਡਿੰਗ ਕਰਨ ਲਗਿਆ ਇਹ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦਾ ਖ਼ਤਰਾ ਜਿੱਥੇ ਬਹੁਤ ਸਾਰੇ ਦੇਸ਼ਾਂ ਵਿਚ ਵਧਦਾ ਹੀ ਜਾ ਰਿਹਾ ਹੈ। ਜਿੱਥੇ ਕਰੋਨਾ ਦੀ ਲਪੇਟ ਵਿੱਚ ਆਉਣ ਨਾਲ ਬਹੁਤ ਸਾਰੇ ਲੋਕ ਕਰੋਨਾ ਦੇ ਸ਼ਿਕਾਰ ਹੋ ਰਹੇ ਹਨ ਉਥੇ ਹੀ ਹੋਣ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਕਾਰਨ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਸੋਗਮਈ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਆਵਾਜਾਈ ਲਈ ਬਹੁਤ ਸਾਰੇ ਲੋਕਾਂ ਵੱਲੋਂ ਸੜਕੀ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਰੇਲਵੇ ਮਾਰਗ, ਸਮੁੰਦਰੀ ਮਾਰਗ ਅਤੇ ਹਵਾਈ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਜਿੱਥੇ ਇਹ ਸਫ਼ਰ ਇਨਸਾਨ ਨੂੰ ਜਲਦੀ ਮੰਜਲ ਤੱਕ ਪਹੁੰਚਾ ਦਿੰਦੇ ਹਨ। ਉੱਥੇ ਹੀ ਬਹੁਤ ਸਾਰੇ ਹਾਦਸੇ ਵੀ ਵਾਪਰਨ ਦੀਆਂ ਖ਼ਬਰਾਂ ਆ ਜਾਂਦੀਆਂ ਹਨ। ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਦੇਸ਼ ਦੇ ਹਲਾਤਾਂ ਤੇ ਵੀ ਅਸਰ ਪੈਂਦਾ ਹੈ।

ਹੁਣ ਸਵਾਰੀਆਂ ਨਾਲ ਭਰੇ ਹੋਏ ਉਡਦੇ ਜਹਾਜ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਲੈਂਡਿੰਗ ਕਰਨ ਲੱਗਿਆਂ ਇਹ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਲਕੱਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਜਹਾਜ਼ ਦੀ ਲੈਂਡਿੰਗ ਦੌਰਾਨ ਜਹਾਜ਼ ਨੂੰ ਭਾਰੀ ਝਟਕਾ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਸ਼ਾਮ ਕਰੀਬ 4 ਵਜੇ ਹੋਇਆ ਜਦੋਂ ਯੂ ਕੇ ਤੋਂ ਆਈ ਇਕ ਉਡਾਣ ਸਾਢੇ ਚਾਰ ਵਜੇ ਦੇ ਕਰੀਬ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਨ ਵਿਚ ਸਫ਼ਲ ਰਹੀ। ਜਿਸ ਵਿੱਚ 123 ਦੇ ਕਰੀਬ ਯਾਤਰੀ ਸਵਾਰ ਸਨ।

ਜਿਸ ਸਮੇਂ ਇਹ ਜਹਾਜ਼ ਕਲਕੱਤੇ ਏਅਰਪੋਰਟ ਉਪਰ ਪਹੁੰਚਿਆ ਤਾਂ ਮੌਸਮ ਦੀ ਖਰਾਬੀ ਕਾਰਨ ਇਹ ਹਾਦਸਾ ਵਾਪਰ ਗਿਆ। ਕਿਉਂਕਿ ਤੇਜ਼ ਤੂਫਾਨ ਅਤੇ ਮੀਂਹ ਹਨੇਰੀ ਵਾਲਾ ਮੌਸਮ ਹੋਣ ਕਾਰਨ ਲੈਂਡਿੰਗ ਹੋਣ ਵਿੱਚ ਪਰੇਸ਼ਾਨੀ ਹੋ ਰਹੀ ਸੀ ਜਿਸ ਕਾਰਨ ਕੁੱਝ ਜਹਾਜ਼ ਕੁਝ ਸਮਾਂ ਅਸਮਾਨ ਵਿਚ ਮੰਡਰਾ ਰਿਹਾ ਸੀ। ਉਸ ਤੋਂ ਬਾਅਦ ਜਹਾਜ਼ ਚਾਲਕ ਵੱਲੋਂ ਸੁਰੱਖਿਅਤ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਤੇਜ਼ ਹਵਾਵਾਂ ਦੇ ਕਾਰਣ ਜਹਾਜ ਨੂੰ ਜ਼ੋਰਦਾਰ ਝਟਕੇ ਲੱਗੇ।

ਜਿਸ ਕਾਰਨ ਜਹਾਜ਼ ਵਿੱਚ ਸਵਾਰ 8 ਯਾਤਰੀ ਗੰਭੀਰ ਜ਼ਖਮੀ ਹੋ ਗਏ ਅਤੇ ਤਿੰਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਥੇ ਹੀ ਰਾਹਤ ਦੀ ਖਬਰ ਇਹ ਰਹੀ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ। ਉੱਥੇ ਹੀ ਜ਼ਖਮੀ ਹਾਲਤ ਵਿਚ ਇਹਨਾਂ ਲੋਕਾਂ ਨੂੰ ਕਲਕੱਤਾ ਦੇ ਚਾਰਨੋਕ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ , ਉਥੇ ਹੀ ਪੰਜ ਲੋਕਾਂ ਨੂੰ ਹਵਾਈ ਅੱਡੇ ਉੱਪਰ ਹੀ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।