Home / ਤਾਜਾ ਜਾਣਕਾਰੀ / ਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਰਮਾਤਮਾ ਨੇ ਬਖਸ਼ੀ ਅਨਮੋਲ ਦਾਤ

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਰਮਾਤਮਾ ਨੇ ਬਖਸ਼ੀ ਅਨਮੋਲ ਦਾਤ

ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਅਨਮੋਲ ਦਾਤ

ਦੁਨੀਆਂ ਤੇ ਕਈ ਦਾਤਾਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦੀ ਕੋਈ ਕੀਮਤ ਨਹੀ ਪਾ ਸਕਦਾ ਇਨਸਾਨ ਨੂੰ ਜਦੋਂ ਅਜਿਹੀ ਦਾਤ ਮਿਲਦੀ ਹੈ ਤਾਂ ਉਸਦੀ ਖੁਸ਼ੀ ਸਾਂਭੀ ਨਹੀ ਜਾਂਦੀ ਤੇ ਉਹ ਆਪਣੀ ਖੁਸ਼ੀ ਹਰੇਕ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ। ਅਜਿਹੀ ਹੀ ਇਕ ਖਬਰ ਮਸ਼ਹੂਰ ਪੰਜਾਬੀ ਗਾਇਕ ਦੇ ਬਾਰੇ ਵਿਚ ਆ ਰਹੀ ਹੈ ਜਿਸ ਨੂੰ ਵੀ ਪਰਮਾਤਮਾ ਨੇ ਇਕ ਅਨਮੋਲ ਦਾਤ ਬਖਸ਼ੀ ਹੈ।

ਸੰਗੀਤ ਜਗਤ ਦੇ ਨਾਮੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਦੇ ਘਰ ਪਰਮਾਤਮਾ ਨੇ ਅਨਮੋਲ ਦਾਤ ਬਖਸ਼ੀ ਹੈ। ਹਾਲ ਹੀ ‘ਚ ਪੀ ਪਰਾਕ ਦੀ ਪਤਨੀ ਮੀਰਾ ਇੱਕ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਖ਼ੁਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਬੀ ਪਰਾਕ ਨੇ ਬੇਟੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਬੱਚੇ ਦਾ ਮੂੰਹ ਨਹੀਂ ਦਿਖਾਇਆ ਗਿਆ ਹੈ। ਇਸ ਤਸਵੀਰ ਨੂੰ ਪੋਸਟ ਕਰਦਿਆਂ ਬੀ ਪਰਾਕ ਨੇ ਕਾਫ਼ੀ ਲੰਬੀ ਚੋੜੀ ਕੈਪਸ਼ਨ ਵੀ ਲਿਖੀ ਹੈ।

ਦੱਸ ਦਈਏ ਕਿ ਬੀ ਪਰਾਕ ਤੇ ਮੀਰਾ ਪਿਛਲੇ ਸਾਲ ਅਪ੍ਰੈਲ ‘ਚ ਵਿਆਹ ਕਰਵਾਇਆ ਸੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ। ਬੀ ਪਰਾਕ ਤੇ ਮੀਰਾ ਦੇ ਵਿਆਹ ‘ਚ ਕਈ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ‘ਚ ਜੱਸੀ ਗਿੱਲ, ਬੱਬਲ ਰਾਏ, ਪ੍ਰਭ ਗਿੱਲ ਵਰਗੇ ਸਿਤਾਰੇ ਪਹੁੰਚੇ ਸਨ। 3 ਅਪ੍ਰੈਲ ਨੂੰ ਬੀ ਪਰਾਕ ਤੇ ਮੀਰਾ ਦੀ ਰਿੰਗ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ।

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ‘ਮਨ ਭਰਿਆ’, ‘ਜੰਨਤ’, ‘ਮਸਤਾਨੀ’, ‘ਰੱਬਾ ਵੇ’, ‘ਕੁਝ ਭੀ ਹੋ ਜਾਏ’ ਅਤੇ ‘ਸ਼ੁਕਰੀਆ’ ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਬੀ ਪਰਾਕ ਆਪਣੀ ਦਮਦਾਰ ਆਵਾਜ਼ ਦਾ ਜਾਦੂ ਸਿਰਫ਼ ਪੰਜਾਬੀ ਫ਼ਿਲਮ ਉਦਯੋਗ ‘ਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮਾਂ ‘ਚ ਬਿਖੇਰ ਚੁੱਕੇ ਹਨ।