Home / ਹੋਰ ਜਾਣਕਾਰੀ / ਇਸ ਮਸ਼ਹੂਰ ਅਦਾਕਾਰ ਨੂੰ ਮੌਜੂਦਾ ਹਾਲਾਤਾਂ ਕਾਰਨ 22 ਲੱਖ ਦਾ ਲਿਆ ਮੋਟਰ ਸਾਈਕਲ 9 ਲਖ ਚ ਵੇਚਣਾ ਪੈ ਗਿਆ

ਇਸ ਮਸ਼ਹੂਰ ਅਦਾਕਾਰ ਨੂੰ ਮੌਜੂਦਾ ਹਾਲਾਤਾਂ ਕਾਰਨ 22 ਲੱਖ ਦਾ ਲਿਆ ਮੋਟਰ ਸਾਈਕਲ 9 ਲਖ ਚ ਵੇਚਣਾ ਪੈ ਗਿਆ

ਆਈ ਤਾਜਾ ਵੱਡੀ ਖਬਰ

ਵਧ ਰਹੇ ਕਰੋਨਾ ਮਾਮਲਿਆਂ ਦੇ ਕਾਰਨ ਜਿੱਥੇ ਦਵਾਈਆ ਜ਼ਰੂਰੀ ਵਸਤੂਆਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਓਥੇ ਹੀ ਕਰੋਨਾ ਵਾਇਰਸ ਦੇ ਕਾਰਨ ਆਰਥਿਕ ਮੰਦਹਾਲੀ ਦਾ ਵੀ ਸਾਹਮਣਾ ਕਰਨਾ ਪਿਆ। ਦਰਅਸਲ ਕਰੋਨਾ ਵਾਇਰਸ ਕਾਰਨ ਪ੍ਰਸ਼ਾਸ਼ਨ ਵੱਲੋਂ ਲਗਾਏ ਗਏ ਲੌਕਡਾਉਨ ਜਾਂ ਕਰਫਿਊ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ। ‌ਇਸ ਤੋ ਇਲਾਵਾ ਕਾਰੋਬਾਰ ਦੇ ਵਿਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‌ ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਕੁਝ ਅਜਿਹੇ ਕਦਮ ਵੀ ਚੁੱਕੇ ਗਏ ਜਿਨ੍ਹਾਂ ਨਾਲ ਉਨ੍ਹਾਂ ਦੀ ਕੀਮਤੀ ਜਾਨ ਨੂੰ ਖ਼ਤਰਾ ਬਣਿਆ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਦਰਅਸਲ ਜੇਕਰ ਕਰੋਨਾ ਵਾਇਰਸ ਦੇ ਕਾਰਨ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕੀਤੀ ਤਾਂ ਟੀਵੀ ਜਗਤ ਜਾਂ ਫਿਲਮੀ ਜਗਤ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਪਿਛਲੇ ਲੰਮੇ ਸਮੇਂ ਤੋ ਕੰਮ ਬੰਦ ਹੋਣ ਦੇ ਕਾਰਨ ਆਰਥਿਕ ਮੰਦਹਾਲੀ ਵੀ ਆਈ। ਜਿਸ ਦੇ ਚਲਦਿਆਂ ਬਹੁਤ ਸਾਰੇ ਵੱਡੇ ਸਿਤਾਰੇ ਅਤੇ ਪ੍ਰਸਿੱਧ ਅਦਾਕਾਰ ਜਾਂ ਹਸਤੀਆਂ ਆਰਥਿਕ ਦਿਕਤਾਂ ਦੇ ਨਾਲ ਜੂਝ ਰਹੇ ਹਨ। ਇਸੇ ਤਰ੍ਹਾਂ ਤੀਵੀਂ ਜਗਤ ਦਾ ਪ੍ਰਸਿੱਧ ਚਿਹਰਾ ਹਾਨੂਮਾਨ ਨਿਰਭੈ ਵਧਵਾ ਨੂੰ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਕੰਮ ਬੰਦ ਹੋਣ ਕਾਰਨ ਆਮਦਨੀ ਉਤੇ ਬਹੁਤ ਬੁਰਾ ਅਸਰ ਪਿਆ ਹੈ। ਇਸ ਤੋਂ ਇਲਾਵਾ ਘਰ ਦੇ ਖਰਚ ਕਰਨਾ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦਿਆਂ ਇਹ ਖਰਚੇ ਚਲਾਉਣ ਲਈ ਆਪਣੀ ਸਭ ਤੋਂ ਕੀਮਤੀ ਬਾਈਕ ਵੇਚ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐਡਵੈਚਰ ਦਾ ਬਹੁਤ ਸ਼ੌਕ ਹੈ ਜਿਸ ਕਾਰਨ ਇਹ ਬਾਈਕ ਖਰੀਦੀ ਸੀ। ਪਰ ਹੁਣ ਵਧ ਰਹੀਆਂ ਦਿੱਕਤਾਂ ਦੇ ਕਾਰਨ ਇਹ ਭੇਜਣੀ ਪਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਬਾਈਕ ਖਰੀਦੀ ਸੀ ਤਾਂ ਇਸ ਦੀ ਕੀਮਤ 22 ਲੱਖ ਰੁਪਏ ਸੀ ਪਰ ਹੁਣ ਉਨ੍ਹਾਂ ਨੂੰ ਇਹ ਸਿਰਫ 9 ਲੱਖ ਰੁਪਏ ਵਿਚ ਵੇਚਣੀ ਪਈ ਹੈ।