Home / ਹੋਰ ਜਾਣਕਾਰੀ / ਇਸ ਪ੍ਰੀਵਾਰ ਦੇ ਬਾਰੇ ਚ ਆਈ ਮਾੜੀ ਖਬਰ – ਪੁਲਸ ਕਰ ਰਹੀ ਭਾਲ, ਹੋ ਰਹੀਆਂ ਅਰਦਾਸਾਂ

ਇਸ ਪ੍ਰੀਵਾਰ ਦੇ ਬਾਰੇ ਚ ਆਈ ਮਾੜੀ ਖਬਰ – ਪੁਲਸ ਕਰ ਰਹੀ ਭਾਲ, ਹੋ ਰਹੀਆਂ ਅਰਦਾਸਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿਥੇ ਕਰੋਨਾ ਦੇ ਦੌਰ ਦੌਰਾਨ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਉਥੇ ਹੀ ਲੋਕਾਂ ਨੂੰ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਚਾਉਣ ਵਾਸਤੇ ਤਾਲਾਬੰਦੀ ਵੀ ਕੀਤੀ ਗਈ ਹੈ। ਉਥੇ ਹੀ ਵਾਪਰਨ ਵਾਲੇ ਵੱਖ ਵੱਖ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਥੇ ਹੀ ਕਈ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਦੇ ਮਨ ਅੰਦਰ ਡਰ ਪੈਦਾ ਕਰ ਦਿੰਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਲੁੱਟ-ਖੋਹ ਅਤੇ ਅਪਰਾਧ ਦੀਆਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਅਜਿਹੇ ਅਪਰਾਧਾਂ ਉੱਪਰ ਵੀ ਤਿੱਖੀ ਨਜ਼ਰ ਰੱਖੀ ਜਾਂਦੀ ਹੈ, ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਹੁਣ ਇਸ ਪਰਵਾਰ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ,ਜਿੱਥੇ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਲਈ ਅਰਦਾਸਾਂ ਹੋਈਆਂ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਿੱਲੀ ਦੇ ਇੱਕ ਪਰਿਵਾਰ ਬਾਰੇ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਕਿਉਂਕਿ ਦਿੱਲੀ ਤੋਂ ਇੱਕ ਪਰਿਵਾਰ ਚੰਡੀਗੜ੍ਹ ਆਇਆ ਹੋਇਆ ਸੀ। ਜਿੱਥੇ ਇਹ ਪਰਿਵਾਰ ਦਿੱਲੀ ਲਈ ਰਵਾਨਾ ਹੋਇਆ। ਉੱਥੇ ਹੀ ਇਹ ਪਰਿਵਾਰ ਅਜੇ ਤੱਕ ਆਪਣੇ ਘਰ ਦਿੱਲੀ ਨਹੀਂ ਪਹੁੰਚ ਸਕਿਆ ਹੈ।

ਇਸ ਮਾਮਲੇ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਚੰਡੀਗੜ੍ਹ ਦੇ ਸੈਕਟਰ 39 ਵਿਚ ਦਰਜ ਕਰਵਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਦਿੱਲੀ ਨਿਵਾਸੀ ਬਲਵਿੰਦਰ ਸਿੰਘ ਆਪਣੀ ਪਤਨੀ ਮਨਿੰਦਰ ਕੌਰ ਅਤੇ ਪੰਜ ਸਾਲਾਂ ਦੀ ਧੀ ਨਾਲ ਸਹੁਰੇ ਪਰਿਵਾਰ ਨੂੰ ਮਿਲਣ ਲਈ ਚੰਡੀਗੜ੍ਹ ਆਇਆ ਸੀ।

ਉਥੇ ਹੀ ਮਿਲਣ ਉਪਰੰਤ ਇਹ ਪਰਿਵਾਰ ਮੁੜ ਦਿੱਲੀ ਲਈ ਆਪਣੀ ਆਈ 20 ਕਾਰ ਵਿੱਚ ਦੋ ਦਿਨ ਪਹਿਲਾਂ ਹੀ ਦਿੱਲੀ ਲਈ ਵਾਪਸ ਰਵਾਨਾ ਹੋ ਗਿਆ ਸੀ। ਪਰ ਇਹ ਪਰਿਵਾਰ ਅਜੇ ਤੱਕ ਦਿੱਲੀ ਆਪਣੇ ਘਰ ਨਹੀਂ ਪਹੁੰਚਿਆ ਹੈ। ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਿੰਨ ਫੋਨ ਬੰਦ ਆ ਰਹੇ ਮੋਬਾਈਲ ਫੋਨਾਂ ਦੀ ਲੋਕੇਸ਼ਨ ਦੇ ਅਧਾਰ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।