Home / ਹੋਰ ਜਾਣਕਾਰੀ / ਇਸ ਦੇਸ਼ ਚ ਫਿਰ ਤੋਂ ਕੋਰੋਨਾ ਦਾ ਖੌਫ਼, ਅਗਲੇ ਸਾਲ ਤੱਕ ਐਮਰਜੈਂਸੀ ਨੂੰ ਵਧਾਇਆ

ਇਸ ਦੇਸ਼ ਚ ਫਿਰ ਤੋਂ ਕੋਰੋਨਾ ਦਾ ਖੌਫ਼, ਅਗਲੇ ਸਾਲ ਤੱਕ ਐਮਰਜੈਂਸੀ ਨੂੰ ਵਧਾਇਆ

ਆਈ ਤਾਜਾ ਵੱਡੀ ਖਬਰ

ਚੀਨ ਦੇ ਵੁਹਾਨ ਸ਼ਹਿਰ ਤੋਂ ਜਦੋਂ ਕਰੋਨਾ ਵਾਇਰਸ ਮਾਹਵਾਰੀ ਦੀ ਸ਼ੁਰੂਆਤ ਹੋਈ ਸੀ ਕੋਈ ਵੀ ਨਹੀਂ ਜਾਣਦਾ ਸੀ ,ਕਿ ਇਸ ਮਹਾਮਾਰੀ ਨਾਲ ਪੂਰਾ ਵਿਸ਼ਵ ਪ੍ਰਭਾਵਿਤ ਹੋਵੇਗਾ। ਇਸ ਮਹਾਮਾਰੀ ਨੇ ਜਿੱਥੇ ਚੀਨ ਦੇ ਵਿੱਚ ਤਬਾਹੀ ਮਚਾਈ, ਉੱਥੇ ਹੀ ਕੋਈ ਵੀ ਦੇਸ਼ ਇਸ ਦੀ ਚਪੇਟ ਚ ਆਉਣ ਤੋਂ ਨਹੀਂ ਬਚ ਸਕਿਆ। ਚੀਨ ਤੋਂ ਬਾਅਦ ਇਟਲੀ, ਸਪੇਨ, ਇੰਗਲੈਂਡ, ਅਮਰੀਕਾ, ਮੈਕਸੀਕੋ, ਫਰਾਂਸ ,ਬ੍ਰਾਜ਼ੀਲ,‌ ਭਾਰਤ ਆਦਿ ਦੇਸ਼ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ।

ਜਿੱਥੇ ਲੱਗਦਾ ਸੀ ਕਿ ਹੁਣ ਵੈਕਸੀਨ ਦੇ ਆਉਣ ਨਾਲ ਕਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀ ਆਵੇਗੀ। ਉੱਥੇ ਹੀ ਕਰੋਨਾ ਕੇਸਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਇਟਲੀ ਦੇ ਵਿਚ ਫਿਰ ਤੋਂ ਕਰੋਨਾ ਦਾ ਖੌਫ ਵੇਖਿਆ ਜਾ ਰਿਹਾ ਹੈ ।ਸਰਕਾਰ ਵੱਲੋਂ ਨਿਯਮਾਂ ਦੇ ਵਿੱਚ ਹੋਰ ਸਖਤੀ ਕਰ ਦਿੱਤੀ ਗਈ ਹੈ। covid-19 ਦੇ ਵਾਧੇ ਤਾਜ਼ਾ ਮਾਮਲਿਆਂ ਦੇ ਮੱਦੇਨਜ਼ਰ ਇਟਲੀ ਸਰਕਾਰ ਨੇ ਇਥੇ ਰਹਿ ਰਹੇ ਲੋਕਾਂ ਲਈ ਨਿਯਮ ਵਿੱਚ ਹੋਰ ਸਖਤੀ ਲਾਗੂ ਕਰ ਦਿੱਤੀ ਹੈ।

ਇਟਲੀ ਵਿਚ ਕੁਝ ਸਮੇਂ ਤੋਂ ਭਾਵੇਂ ਕਰੋਨਾ ਕੇਸਾਂ ਵਿੱਚ ਰਾਹਤ ਮਹਿਸੂਸ ਹੋ ਰਹੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਇਸ ਦੀ ਗਿਣਤੀ ਵਿੱਚ ਕਾਫੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਟਲੀ ਸਰਕਾਰ ਨੇ ਕੁਝ ਖਾਸ ਹਦਾਇਤਾਂ ਦਿੱਤੀਆਂ ਹਨ। ਸਰਕਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਵੀ ਕੰਮ ਲਈ ਆਪਣੇ ਘਰ ਤੋਂ ਬਾਹਰ ਨਿਕਲ ਗਏ ਤਾਂ ਤੁਹਾਨੂੰ ਕਿਸੇ ਵੀ ਜਗ੍ਹਾ ਬਾਹਰ ਰਹਿਣ ਦੌਰਾਨ ਤੱਕ ਮਾਸਕ ਪਾਈ ਰਖਣਾ ਜ਼ਰੂਰੀ ਹੋਵੇਗਾ।

ਬੀਤੇ 24 ਘੰਟਿਆਂ ਦੌਰਾਨ ਇਟਲੀ ਦੇ ਵਿੱਚ ਕਰੋਨਾ ਦੇ 4,450 ਨਵੇਂ ਕੇਸ ਸਾਹਮਣੇ ਆਏ ਹਨ ,ਇਟਲੀ ਵਿਚ ਜਨਵਰੀ 2021 ਤੱਕ ਐਮਰਜੈਂਸੀ ਵਿਚ ਵਾਧਾ ਕੀਤਾ ਗਿਆ ਹੈ। ਇਟਲੀ ਵਿਚ ਸਭ ਲੋਕਾਂ ਨੂੰ ਇਹ ਹਦਾਇਤ ਜਾਰੀ ਕਰ ਦਿੱਤੀ ਗਈ ਹੈ ,ਕਿ ਇਟਲੀ ਵਿਚ ਹੁਣ ਹਰ ਜਨਤਕ ਥਾਂ ਇੱਥੋਂ ਤੱਕ ਕਿ ਘਰੋਂ ਬਾਹਰ ਨਿਕਲਣ ਤੇ ਅਤੇ ਸਾਰੇ ਦਿਨ ਲਈ ਫੇਸ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ । ਅਗਰ ਕੋਈ ਸਰਕਾਰ ਦੇ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ,ਉਸ ਨੂੰ 1,000 ਯੂਰੋ ਦਾ ਭਾਰੀ ਜੁਰਮਾਨਾ ਤੇ 3 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ। ਪਹਿਲਾਂ ਇਹ ਜੁਰਮਾਨਾ 400 ਯੂਰੋ ਸੀ, ਪਰ ਹੁਣ ਇਸਨੂੰ ਵਧਾਕੇ 1,000 ਯੂਰੋ ਕਰ ਦਿੱਤਾ ਗਿਆ ਹੈ।