Home / ਟੈਕਨਾਲੋਜੀ / ਆ ਗਈ ਜਮੀਨ ਵਿਚੋਂ ਪੱਥਰ ਇਕੱਠਾ ਕਰਨ ਵਾਲੀ ਮਸ਼ੀਨ ਜੋ ਮਿੰਟਾਂ ਵਿਚ ਕਰਦੀ ਹੈ ਕੰਮ

ਆ ਗਈ ਜਮੀਨ ਵਿਚੋਂ ਪੱਥਰ ਇਕੱਠਾ ਕਰਨ ਵਾਲੀ ਮਸ਼ੀਨ ਜੋ ਮਿੰਟਾਂ ਵਿਚ ਕਰਦੀ ਹੈ ਕੰਮ

ਇੱਕ ਕਿਸਾਨ ਆਪਣੀ ਫਸਲ ਦੇ ਚੰਗੇ ਉਤਪਾਦਨ ਦੇ ਲਈ ਉਸਦੀ ਬਹੁਤ ਦੇਖਭਾਲ ਕਰਦਾ ਹੈ ਅਤੇ ਜਮੀਨ ਵਿਚ ਉਹ ਹਰ ਪ੍ਰਕਾਰ ਦੀ ਖਾਦ, ਕੀਟਨਾਸ਼ਕ ਪਾਉਂਦਾ ਹੈ ਜਿਸ ਨਾਲ ਕਿ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ ਅਤੇ ਉਸਦੀ ਫਸਲ ਤੋਂ ਵੀ ਉਸਨੂੰ ਵਧੀਆ ਉਤਪਾਦਨ ਮਿਲੇ |ਦੇਖਿਆ ਜਾਂਦਾ ਹੈ ਕਿ ਕਈ ਜਮੀਨਾਂ ਇਹੋ ਜਿਹੀਆਂ ਹੁੰਦਿਆਂ ਹਨ ਜੋ ਬਹੁਤ ਹੀ ਖੁਰਦਰੀਆਂ ਹੁੰਦੀਆਂ ਹਨ ਜਿਸ ਕਾਰਨ ਇਹਨਾਂ ਜਮੀਨਾਂ ਵਿਚ ਫਸਲ ਹੋਣ ਵਿਚ ਕਾਫੀ ਦਿੱਕਤ ਆਉਂਦੀ ਹੈ ਅਤੇ ਫਸਲ ਦੀ ਠੀਕ ਢੰਗ ਨਾਲ ਸਿੰਚਾਈ ਵੀ ਨਹੀ ਪਾਉਂਦੀ ਅਤੇ ਜਿਸ ਕਾਰਨ ਫਸਲਾਂ ਦਾ ਝਾੜ ਵੀ ਚੰਗਾ ਨਹੀਂ ਮਿਲ ਪਾਉਂਦਾ |ਜਮੀਨ ਵਿਚ ਪੱਥਰ ਹੋਣਾ ਵੀ ਕਿਸਾਨਾਂ ਦੇ ਲਈ ਇੱਕ ਵੱਡੀ ਸਮੱਸਿਆ ਹੁੰਦੀ ਹੈ ਕਿਉਂਕਿ ਜਿਸ ਜਮੀਨ ਵਿਚ ਨਿੱਕੇ-ਨਿੱਕੇ ਪੱਥਰ ਹੁੰਦੇ ਹਨ ਉਸ ਜਮੀਨ ਵਿਚ ਕੋਈ ਵੀ ਫਸਲ ਚੰਗੀ ਤਰਾਂ ਨਹੀਂ ਹੁੰਦੀ ਅਤੇ ਫਸਲਾਂ ਦੇ ਝਾੜ ਵਿਚ ਬਹੁਤ ਹੀ ਕਟੌਤੀ ਆਉਂਦੀ ਹੈ ਕਿਉਂਕਿ ਇਹ ਜੋ ਨਿੱਕੇ-ਨਿੱਕੇ ਪੱਥਰ ਜਮੀਨ ਵਿਚ ਹੁੰਦੇ ਹਨ ਇਹ ਪੌਦਿਆਂ ਦੀਆਂ ਜੜ੍ਹਾਂ ਦੇ ਨਾਲ ਚਿਪਕ ਜਾਂਦੇ ਹਨ ਅਤੇ ਫਸਲਾਂ ਨੂੰ ਵਧਣ ਨਹੀਂ ਦਿੰਦਾ ਜਿਸ ਕਾਰਨ ਪੌਦੇ ਛੋਟੇ ਰਹੇ ਜਾਂਦੇ ਹਨ ਅਤੇ ਜੇਕਰ ਪੌਦਾ ਵਧੇਗਾ ਨਹੀਂ ਤਾਂ ਉਸਦਾ ਝਾੜ ਤਾਂ ਕਟੇਗਾ ਹੀ |

ਕਈ ਵਾਰ ਦੇਖਿਆ ਜਾਂਦਾ ਹੈ ਕਿ ਕਈ ਜਮੀਨਾਂ ਦੀ ਉਪਜਾਊ ਸ਼ਕਤੀ ਤਾਂ ਬਹੁਤ ਹੁੰਦੀ ਹੈ ਪਰ ਉਹਨਾਂ ਵਿਚ ਪੱਥਰ ਹੋਣ ਦੀ ਵਜ੍ਹਾ ਨਾਲ ਕੋਈ ਵੀ ਫਸਲ ਚੰਗੀ ਤਰਾਂ ਨਹੀਂ ਉੱਗਦੀ |ਇਹ ਨਿੱਕੇ-ਨਿੱਕੇ ਪੱਥਰ ਫਸਲਾਂ ਦੇ ਵਾਧੇ ਨੂੰ ਪੂਰੀ ਤਰਾਂ ਰੋਕ ਦਿੰਦੇ ਹਨ ਅਤੇ ਜਿਸ ਕਾਰਨ ਫਸਲ ਅੱਗੇ ਨਹੀਂ ਵੱਧ ਪਾਉਂਦੀ ਪਰ ਇਹਨਾਂ ਪੱਥਰਾਂ ਦਾ ਜਲਦ ਤੋਂ ਜਲਦ ਖੇਤ ਵਿਚੋਂ ਨਿਪਟਾਰਾ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਕਿਸਾਨ ਆਪਣੀਆਂ ਫਸਲਾਂ ਤੋਂ ਚੰਗੇ ਉਤਪਾਦਨ ਦੀ ਉਮੀਦ ਕਰਦੇ ਹਨ ਤਾਂ ਇਹਨਾਂ ਪੱਥਰਾਂ ਨੂੰ ਕਿਸੇ ਵੀ ਹਾਲਤ ਵਿਚ ਜਮੀਨ ਵਿਚੋਂ ਬਾਹਰ ਕੱਢਣਾ ਹੀ ਪਵੇਗਾ ਨਹੀਂ ਤਾਂ ਕਦੇ ਵੀ ਗਰੰਟੀ ਨਾਲ ਉਸ ਜਮੀਨ ਵਿਚ ਕੋਈ ਵੀ ਫਸਲ ਨਹੀਂ ਉੱਗ ਸਕਦੀ |ਪਰ ਇੰਨੇਂ ਪੱਥਰਾਂ ਨੂੰ ਜਮੀਨ ਵਿਚੋਂ ਬਾਹਰ ਕੱਢਣਾ ਬਹੁਤ ਮੁਸ਼ਕਿਲ ਕੰਮ ਹੈ ਕਿਉਂਕਿ ਜੇਕਰ ਕਿਸਾਨ ਜਮੀਨ ਵਿਚ ਇਹਨਾਂ ਪੱਥਰਾਂ ਨੂੰ ਇੱਕ-ਇੱਕ ਕਰਕੇ ਕੱਢਣ ਲੱਗ ਜਾਵੇ ਤਾਂ ਉਸਨੂੰ ਇੱਕ ਏਕੜ ਵਿਚ ਮਹੀਨਾ ਵਿਚ ਵੀ ਲੱਗ ਸਕਦਾ ਹੈ ਅਤੇ ਇਹ ਕੰਮ ਕਿਸੇ ਵੀ ਹਾਲਤ ਵਿਚ ਹੱਥਾਂ ਨਾਲ ਨਹੀਂ ਹੋ ਸਕਦਾ |

ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਹੁਣ ਅਜਿਹੀ ਮਸ਼ੀਨ ਆ ਗਈ ਹੈ, ਜੋ ਇਸ ਕੰਮ ਨੂੰ ਬਹੁਤ ਹੀ ਆਸਾਨੀ ਨਾਲ ਕਰਨ ਵਿਚ ਕਿਸਾਨਾਂ ਦੀ ਮੱਦਦ ਕਰ ਸਕਦੀ ਹੈ ਅਤੇ ਉਹ ਵੀ ਬਹੁਤ ਹੀ ਤੇਜੀ ਨਾਲ |ਇਸ ਮਸ਼ੀਨ ਨੂੰ ਸਟੋਨ ਪੀਕਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |ਇਸ ਮਸ਼ੀਨ ਨੂੰ ਧੀਮਾਨ ਐਗਰੋ ਇੰਡਸਟਰੀਜ ਦੁਆਰਾ ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਤਿਆਰ ਕੀਤਾ ਗਿਆ ਹੈ |ਜੇਕਰ ਇਸ ਮਸ਼ੀਨ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਮਸ਼ੀਨ ਦੀ ਕੀਮਤ ਲਗਪਗ 1 ਲੱਖ 95 ਹਜਾਰ ਰੁਪਏ ਹੈ ਪਰ ਜੇਕਰ ਕੋਈ ਵੀ ਕਿਸਾਨ ਇਸ ਮਸ਼ੀਨ ਨੂੰ ਇੱਕ ਵਾਰ ਖਰੀਦ ਵੀ ਲੈਂਦਾ ਹੈ ਤਾਂ ਉਸਨੂੰ ਬਹੁਤ ਫਾਇਦਾ ਹੋ ਸਕਦਾ ਹੈ ਕਿਉਂਕਿ ਪਹਿਲੀ ਗੱਲ ਇਸ ਮਸ਼ੀਨ ਦੇ ਸਰਕਾਰ ਵੱਲੋਂ ਸਬਸਿਡੀ ਦੀ ਸਕੀਮ ਵੀ ਅਤੇ ਦੂਜਾ ਕਿਸਾਨ ਇਸ ਮਸ਼ੀਨ ਨੂੰ ਕਿਰਾਏ ਤੇ ਦੇ ਕੇ ਵਧੀਆ ਆਮਦਨ ਕਰ ਸਕਦਾ ਹੈ |ਇਸ ਮਸ਼ੀਨ ਨੂੰ ਹੁਣ ਬਹੁਤ ਸਾਰੀਆਂ ਕੰਪਨੀਆਂ ਤਿਆਰ ਕਰਦੀਆਂ ਹਨ |ਜੇਕਰ ਤੁਸੀਂ ਇਸ ਮਸ਼ੀਨ ਨੂੰ ਕੰਮ ਕਰਦੇ ਹੋਏ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੀ ਵੀਡੀਓ ਵਿਚ ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ |