Home / ਹੋਰ ਜਾਣਕਾਰੀ / ਆਖਰੀ ਫੇਰਾ ਲੈਣ ਲਗੀ ਲਾੜੀ ਨੇ ਅਚਾਨਕ ਇਸ ਕਾਰਨ ਕਰਤਾ ਵਿਆਹ ਤੋਂ ਇਨਕਾਰ – ਮਚੀ ਹਾਹਾਕਾਰ

ਆਖਰੀ ਫੇਰਾ ਲੈਣ ਲਗੀ ਲਾੜੀ ਨੇ ਅਚਾਨਕ ਇਸ ਕਾਰਨ ਕਰਤਾ ਵਿਆਹ ਤੋਂ ਇਨਕਾਰ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਦੇਸ਼ ਭਰ ਵਿੱਚ ਆਏ ਦਿਨ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਹਨ। ਭਾਰੀ ਲੋਕਾਂ ਦੇ ਇਕੱਠ ਵਿੱਚ ਕਿਸੇ ਵਿਅਕਤੀ ਦੁਆਰਾ ਕੁਝ ਅਜਿਹਾ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਜੇਕਰ ਗੱਲ ਕਰੀਏ ਵਿਆਹ ਦੀ ਤਾਂ ਅਖਬਾਰਾਂ ਵਿੱਚ ਬਿਆਨ ਨਾਲ ਜੁੜੀਆਂ ਕੁਝ ਅਜੀਬੋ-ਗਰੀਬ ਘਟਨਾ ਹਮੇਸ਼ਾ ਹੀ ਛਪਦੀਆਂ ਰਹਿੰਦੀਆਂ ਹਨ।

ਕਈ ਬਾਰ ਦਹੇਜ ਨੂੰ ਲੈ ਕੇ ਵਿਆਹ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਜਾਂ ਫਿਰ ਲੜਕਾ ਲੜਕੀ ਦੀ ਮਰਜ਼ੀ ਤੋਂ ਬਿਨਾਂ ਕੀਤੇ ਵਿਆਹ ਕਾਰਨ ਲਾੜੇ-ਲਾੜੀ ਦੁਆਰਾ ਲਏ ਫੈਸਲਿਆਂ ਨਾਲ ਪਰਿਵਾਰਕ ਮੈਂਬਰਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਵਿਆਹਾਂ ਵਿਚ ਅਕਸਰ ਹੀ ਵਾਪਰਦੀਆਂ ਘਟਨਾਵਾਂ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਜਾਂਦੀਆਂ ਹਨ ਜਿੱਥੇ ਕਈ ਘਟਨਾਵਾਂ ਲੋਕਾਂ ਨੂੰ ਹੈ-ਰਾ-ਨ ਕਰ ਦਿੰਦੀਆਂ ਹਨ ਉਥੇ ਹੀ ਕਈ ਘਟਨਾਵਾਂ ਹਾਸੇ ਦਾ ਪਾਤਰ ਵੀ ਬਣ ਜਾਂਦੀਆਂ ਹਨ।

ਉੱਤਰ ਪ੍ਰਦੇਸ਼ ਤੋਂ ਇਕ ਅਜਿਹੀ ਹੀ ਵਿਆਹ ਦੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿਚ ਲਾੜੀ ਵੱਲੋਂ ਆਖਰੀ ਫੇਰੇ ਦੌਰਾਨ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੇ ਦਿਨ ਝਾਂਸੀ ਦੇ ਕੁਲਪਹਾੜ ਤਹਿਸੀਲ ਵਿੱਚ ਸਥਿਤ ਮੁਢਾਰੀ ਪਿੰਡ ਤੋਂ ਬਰਾਤ ਮਹੋਬਾ ਆਈ ਹੋਈ ਸੀ। ਲੜਕੀ ਦੇ ਪਰਿਵਾਰ ਵੱਲੋਂ ਬਰਾਤੀਆਂ ਦਾ ਪੂਰੀ ਸ਼ਾਨੋ ਸ਼ੌਕਤ ਨਾਲ ਸਵਾਗਤ ਕੀਤਾ ਗਿਆ ਅਤੇ ਜਿੱਥੇ ਇਕ ਪਾਸੇ ਬਰਾਤੀ ਢੋਲ ਦੀ ਤਾਲ ਤੇ ਨੱਚ ਰਹੇ ਸਨ ਉਥੇ ਹੀ ਦੂਜੇ ਪਾਸੇ ਪੂਜਾ ਨਾਲ ਸੰਬੰਧੀਤ ਰਸਮਾਂ ਪੂਰੀਆਂ ਹੋ ਰਹੀਆਂ ਸਨ।

ਵਿਆਹ ਦੀ ਵਾਰੀ ਆਉਣ ਤੇ ਪੰਡਿਤ ਵੱਲੋਂ ਮੰਤਰ ਪੜ੍ਹੇ ਜਾ ਰਹੇ ਸਨ ਅਤੇ ਲਾੜਾ-ਲਾੜੀ ਦੁਆਰਾ ਅਗਨੀ ਦੇ 6 ਫੇਰੇ ਮੁਕੰਮਲ ਕਰ ਲਏ ਗਏ ਸਨ ਅਤੇ 7ਵੇਂ ਫੇਰੇ ਦੌਰਾਨ ਲੜਕੀ ਰੁਕ ਗਈ ਅਤੇ ਪਰਿਵਾਰ ਵੱਲੋਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਲੜਕੀ ਨੇ ਕਿਹਾ ਕਿ ਉਸ ਨੂੰ ਲੜਕਾ ਪਸੰਦ ਨਹੀਂ ਹੈ ਤੇ ਓਹ ਇਹ ਵਿਆਹ ਨਹੀਂ ਕਰੇਗੀ ਅਤੇ ਲਾੜੀ 7ਵੇਂ ਫੇਰੇ ਨੂੰ ਵਿਚਕਾਰ ਹੀ ਛੱਡ ਕੇ ਅੰਦਰ ਚਲੀ ਗਈ। ਇਸ ਪੂਰੀ ਨਾਟਕੀ ਘਟਨਾ ਤੋਂ ਬਾਅਦ ਪਿੰਡ ਵਿਚ ਪੰਚਾਇਤ ਬਿਠਾਈ ਗਈ ਜਿਸ ਕਾਰਨ ਲਾੜੇ ਨੂੰ ਬਰਾਤ ਸਮੇਤ ਖਾਲੀ ਹੱਥ ਹੀ ਵਾਪਿਸ ਪਰਤਣਾ ਪਿਆ।