Home / ਹੋਰ ਜਾਣਕਾਰੀ / ਅੱਜ ਪੰਜਾਬ ਚ ਆਏ 669 ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਅੱਜ ਪੰਜਾਬ ਚ ਆਏ 669 ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਬਿਮਾਰੀ ਜਿਸ ਨੂੰ ਤਕਰੀਬਨ 3 ਹਫ਼ਤਿਆਂ ਤੋਂ ਬਾਅਦ ਨਵੰਬਰ ਵਿੱਚ ਇਕ ਸਾਲ ਪੂਰਾ ਹੋ ਜਾਵੇਗਾ। ਇਸ ਜਾਨਲੇਵਾ ਬੀਮਾਰੀ ਨੇ ਆਪਣੇ ਕਈ ਰੰਗ ਲੋਕਾਂ ਨੂੰ ਵਿਖਾਏ। ਪੂਰੇ ਵਿਸ਼ਵ ਭਰ ਵਿਚ ਕੋਈ ਵੀ ਮੁਲਕ ਇਸ ਦੇ ਸਾਏ ਤੋਂ ਵਾਂਝਾ ਨਾ ਰਹਿ ਸਕਿਆ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਸੰਸਾਰ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 37,543,940 ਹੋ ਗਈ ਹੈ ਜਿਸ ਵਿਚ ਅਮਰੀਕਾ 7,949,913 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ।

ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 7,053,806 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 669 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ਤੇ ਨਜ਼ਰ ਮਾਰੀਏ ਤਾਂ 123,973 ਲੋਕ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 110,865 ਹੈ ਅਤੇ 9,275 ਮਰੀਜ਼ ਇਲਾਜ ਅਧੀਨ ਹਨ।

180 ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ 35 ਮਰੀਜ਼ਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 3,833 ਮਰੀਜ਼ ਕੋਰੋਨਾ ਵਾਇਰਸ ਕਾਰਨ ਆਪਣਾ ਦਮ ਤੋੜ ਚੁੱਕੇ ਹਨ। ਅੱਜ ਸਭ ਤੋਂ ਵੱਧ ਮੋਹਾਲੀ ਅਤੇ ਲੁਧਿਆਣਾ ਤੋਂ ਕ੍ਰਮਵਾਰ 114 ਅਤੇ 91 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਜਲੰਧਰ ਤੋਂ 53, ਅੰਮ੍ਰਿਤਸਰ ਤੋਂ 65, ਪਟਿਆਲਾ ਤੋਂ 51 ਅਤੇ ਗੁਰਦਾਸਪੁਰ ਤੋਂ 40 ਨਵੇਂ ਪਾਜ਼ਿਟਿਵ ਮਰੀਜ਼ਾਂ ਦੀ ਰਿਪੋਰਟ ਆਈ।

ਅੱਜ ਆਈਆਂ ਰਿਪੋਰਟਾਂ ਦੇ ਅਧਾਰ ‘ਤੇ 35 ਮਰੀਜ਼ ਆਪਣਾ ਦਮ ਤੋ-ੜ ਗਏ ਜਿਨ੍ਹਾਂ ਵਿੱਚ ਜਲੰਧਰ ਤੋਂ 4, ਲੁਧਿਆਣਾ 5, ਅੰਮ੍ਰਿਤਸਰ 3, ਪਠਾਨਕੋਟ 1, ਰੋਪੜ 2, ਗੁਰਦਾਸਪੁਰ 2, ਬਠਿੰਡਾ 2, ਤਰਨਤਾਰਨ 1, ਮੋਗਾ 1, ਫਿਰੋਜ਼ਪੁਰ 1, ਕਪੂਰਥਲਾ 3, ਫ਼ਾਜ਼ਿਲਕਾ 1, ਮੁਕਤਸਰ 1, ਫ਼ਰੀਦਕੋਟ 1, ਹੁਸ਼ਿਆਰਪੁਰ 4 ਅਤੇ ਪਟਿਆਲਾ ਤੋਂ 3 ਮਰੀਜ਼ ਸ਼ਾਮਿਲ ਹੈ। ਭਾਰਤ ਦੇ ਵਿੱਚ ਹੁਣ ਤੱਕ 7,053,806 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 6,077,976 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 108,371 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।