Home / ਹੋਰ ਜਾਣਕਾਰੀ / ਅੱਜ ਤੋਂ ਲਾਗੂ ਹੋ ਗਿਆ ਇਥੇ ਅੰਤਰਾਸ਼ਟਰੀ ਫਲਾਈਟਾਂ ਬਾਰੇ ਇਹ ਐਲਾਨ – ਤਾਜਾ ਵੱਡੀ ਖਬਰ

ਅੱਜ ਤੋਂ ਲਾਗੂ ਹੋ ਗਿਆ ਇਥੇ ਅੰਤਰਾਸ਼ਟਰੀ ਫਲਾਈਟਾਂ ਬਾਰੇ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚਲਦਿਆਂ ਵਿਸ਼ਵ ਭਰ ਵਿੱਚ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਰੋਨਾ ਦੇ ਘੱਟਦੇ ਕੇਸਾਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਵੱਲੋਂ ਹਵਾਈ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ ਅਤੇ ਕਰੋਨਾ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਟੂਡੈਂਟ ਵੀਜ਼ੇ, ਵਰਕ ਵਿਜ਼ੇ ਅਤੇ ਟੂਰਿਸਟ ਵੀਜ਼ੇ ਲੈਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਦੌਰਾਨ ਵਿਦੇਸ਼ੀ ਯਾਤਰੀਆਂ ਨੂੰ ਦੂਜੇ ਦੇਸ਼ ਆ ਕੇ 21 ਦਿਨ ਲਈ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਕਰੋਨਾ ਵਾਇਰਸ ਖ਼ਤਮ ਹੋ ਸਕੇ ਅਤੇ ਬਾਕੀ ਲੋਕਾਂ ਨੂੰ ਇਸ ਮਹਾਮਾਰੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

ਹੁਣ ਲੰਮੇ ਸਮੇਂ ਤੋਂ ਭਾਰਤ ਵਿੱਚ ਬੰਦ ਅੰਤਰਰਾਸ਼ਟਰੀ ਫਲਾਈਟ ਨਾਲ ਸਬੰਧਿਤ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 19 ਜੂਨ ਨੂੰ ਦੁਬਈ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਭਾਰਤ ਦੇ ਜਿਸ ਵਿਅਕਤੀ ਦੀਆਂ ਕਰੋਨਾ ਦੀਆ ਦੋਵੇਂ ਖੁਰਾਕਾਂ ਦਾ ਟੀਕਾਕਰਨ ਹੋਇਆ ਹੋਵੇਗਾ ਉਸ ਨੂੰ ਹੀ ਦੁਬਈ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਭਾਰਤ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਆਉਣ ਤੇ 24 ਅਪ੍ਰੈਲ ਨੂੰ ਦੁਬਈ ਦੇ ਪ੍ਰਸ਼ਾਸ਼ਨ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਹੁਣ ਦੁਬਈ ਵੱਲੋਂ ਭਾਰਤ ਹੀ ਨਹੀਂ ਸਗੋਂ ਨਾਈਜੀਰਿਆ ਅਤੇ ਦੱਖਣੀ ਅਫਰੀਕਾ ਦੇ ਯਾਤਰੀਆਂ ਤੇ ਲੱਗੀ ਹਵਾਈ ਆਵਾਜਾਈ ਦੀ ਪਾ-ਬੰ-ਦੀ ਵੀ ਹਟਾ ਦਿੱਤੀ ਗਈ ਹੈ। ਇਨ੍ਹਾਂ ਤਿੰਨੋਂ ਦੇਸ਼ ਦੇ ਯਾਤਰੀਆਂ ਨੂੰ ਕਰੋਨਾ ਨੈਗੇਟਿਵ ਦੀ ਰਿਪੋਰਟ ਆਰ ਟੀ ਪੀ ਸੀ ਆਰ 24 ਘੰਟੇ ਅੰਦਰ ਹੀ ਹੀ ਦਿਖਾਉਣੀ ਹੋਵੇਗੀ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਦੁਬਈ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਏਅਰ ਇੰਡੀਆ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਦੁਬਈ ਦੀ ਸੰਕਟ ਅਤੇ ਆਫ਼ਤ ਪ੍ਰਬੰਧਨ ਦੀ ਉੱਚ ਕਮੇਟੀ ਨੇ ਭਾਰਤੀ ਯਾਤਰੀਆਂ ਤੇ ਲੱਗੀ ਰੋਕ ਹਟਾ ਦਿੱਤੀ ਹੈ ਅਤੇ ਯਾਤਰੀਆਂ ਲਈ ਕਰੋਨਾ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਕੀਤੀਆਂ ਗਈਆਂ ਹਨ। ਭਾਰਤ ਅਤੇ ਦੁਬਈ ਵਿਚ ਹਵਾਈਂ ਆਵਾਜਾਈ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈ ਸੀ ਜਿਸ ਨੂੰ 24 ਜੂਨ ਤੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ।