Home / ਹੋਰ ਜਾਣਕਾਰੀ / ਅਮਰੀਕਾ ਦੇ ਏਅਰਪੋਰਟ ਤੋਂ ਆਈ ਇਹ ਅਨੋਖੀ ਖਬਰ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਅਮਰੀਕਾ ਦੇ ਏਅਰਪੋਰਟ ਤੋਂ ਆਈ ਇਹ ਅਨੋਖੀ ਖਬਰ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਆਏ ਦਿਨ ਹੀ ਅਜਿਹੀਆਂ ਹੈਰਾਨੀ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਕੁਝ ਲੋਕਾਂ ਵੱਲੋਂ ਕਈ ਹੈਰਾਨੀਜਨਕ ਕੰਮ ਰਿਕਾਰਡ ਬਣਾਉਣ ਲਈ ਕੀਤੇ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਚਾਨਕ ਕੀਤੀਆਂ ਜਾਂਦੀਆਂ ਬੇਵਕੂਫੀਆਂ ਤੇ ਉਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਵੱਲੋਂ ਅਚਾਨਕ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਤੇ ਬਣ ਜਾਦੀ ਹੈ। ਦੁਨੀਆ ਵਿੱਚ ਅਗਰ ਸਮਝਦਾਰ ਲੋਕ ਬਹੁਤ ਹਨ ਤਾਂ ਅਜਿਹੀਆਂ ਹਰਕਤਾਂ ਨੂੰ ਅੰ-ਜਾ-ਮ ਦੇਣ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ।

ਹੁਣ ਅਮਰੀਕਾ ਤੇ ਏਅਰਪੋਰਟ ਤੋ ਇੱਕ ਅਨੋਖੀ ਖਬਰ ਸਾਹਮਣੇ ਆਈ ਹੈ, ਜਿਸ ਦੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ, ਜਿੱਥੇ ਦੇ ਲਾਸ ਏਂਜਲਸ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿੱਥੇ ਇਕ ਵਿਅਕਤੀ ਦੇ ਚੱਲਦੇ ਜਹਾਜ਼ ਵਿੱਚੋਂ ਛਾਲ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਯਾਤਰੀ ਵੱਲੋਂ ਕਾਕਪਿਟ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਐਮਰਜੈਂਸੀ ਦਰਵਾਜ਼ਾ ਖੋਲ੍ਹ ਕੇ ਐਮਰਜੈਂਸੀ ਸਲਾਈਡ ਤੇ ਛਾਲ ਮਾਰ ਦਿੱਤੀ ਗਈ।

ਇਸ ਘਟਨਾ ਕਾਰਨ ਐਬਰੇਅਰ 175, ਅਜੋਕੇ ਸਾਲਟ ਲੇਕ ਸਿਟੀ ਵੱਲ ਜਾ ਰਿਹਾ ਸੀ, ਜਿਸ ਨੂੰ ਵਾਪਸ ਆਪਣੇ ਗੇਟ ਤੇ ਪਰਤਣਾ ਪਿਆ। ਇਸ ਘਟਨਾ ਤੋਂ ਬਾਅਦ ਇਹ ਫ਼ਲਾਈਟ ਸ਼ੁੱਕਰਵਾਰ ਦੇਰ ਸ਼ਾਮ ਰਵਾਨਾ ਹੋਈ ਅਤੇ ਸ਼ਨੀਵਾਰ ਸਵੇਰੇ ਪੁੱਜੀ । ਸਾਹਮਣੇ ਆਈ ਇਸ ਘਟਨਾ ਦੀ ਐਫ ਬੀ ਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਸਵੇਰੇ 7 ਵਜੇ ਤੋਂ ਥੋੜ੍ਹੀ ਦੇਰ ਬਾਅਦ ਏਅਰਪੋਰਟ ਦੇ ਗੇਟ ਤੋਂ ਇਹ ਉਡਾਣ ਚਲਾਈ ਗਈ ਸੀ। ਉਸ ਸਮੇ ਇਸ ਵਿਅਕਤੀ ਵੱਲੋਂ ਛਾਲ ਮਾਰ ਦਿੱਤੀ ਗਈ ਸੀ। ਜਿਸ ਨੂੰ ਬਾਅਦ ਵਿੱਚ ਜ਼ਖਮੀ ਹਾਲਤ ਵਿਚ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਜਿਸ ਨੂੰ ਫਿਰ ਗੰਭੀਰ ਜ਼ਖਮੀ ਹਾਲਤ ਵਿਚ ਹੀ ਹਸਪਤਾਲ ਲਿਜਾਇਆ ਗਿਆ। ਇਸ ਵਿਅਕਤੀ ਵੱਲੋਂ ਕੀਤੀ ਗਈ ਅਜਿਹੀ ਕੋਝੀ ਹਰਕਤ ਕਾਰਣ ਹੋਰ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।