ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਥੇ ਪੰਜਾਬੀ ਪ੍ਰੀਵਾਰ ਤੇ ਬਿਪਤਾ ਦਾ ਪਹਾੜ ਟੁੱਟ ਪਿਆ ਹੈ। ਇਸ ਖਬਰ ਨਾਲ ਪੰਜਾਬੀ ਭਾਈ ਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਬੀਤੇ ਦਿਨ ਨਿਊਜਰਸੀ ਸੂਬੇ ਦੇ ਟਾਊਨ ਐਲਿਜ਼ਾਬੈਥ ਵਿਖੇ ਸਪ੍ਰਿੰਗ ਸਟ੍ਰੀਟ ‘ਤੇ ਸਥਿਤ ਕਾਨਕੋ ਨਾਂ ਦੇ ਗੈਸ ਸਟੇਸ਼ਨ ‘ਤੇ ਕੰਮ ਕਰਦੇ ਇਕ ਪੰਜਾਬੀ ਮੂਲ ਦੇ 40 ਸਾਲਾ ਨੌਜਵਾਨ ਪਰਮਜੀਤ ਸਿੰਘ ਲੀਰ ਦੀ ਕੰਮ ਕਰਦਿਆਂ ਪੰਪ ‘ਤੇ ਹੀ ਦਿਲ ਦਾ। ਦੌ ਰਾ। ਪੈਣ ਕਾਰਨ ਮੌਤ ਹੋ ਗਈ। ਭਾਈਚਾਰੇ ਵਿਚ ਪਰਮਜੀਤ ਦੀ ਮੌਤ ਦਾ ਦੁੱਖ ਜਤਾਇਆ ਜਾ ਰਿਹਾ ਹੈ, ਉਹ ਇਕ ਮਹੀਨੇ ਦੀ ਬੱਚੀ ਦਾ ਪਿਤਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਤੋਂ ਅੱਪਰਾ ਨਾਲ ਪਿਛੋਕੜ ਰੱਖਣ ਵਾਲਾ ਅਮਰੀਕੀ ਨਾਗਰਿਕ ਪਰਮਜੀਤ ਰੋਜ਼ਾਨਾ ਤੜਕੇ 4 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਡਿਊਟੀ ਕਰਦਾ ਸੀ ਪਰ ਅਚਾਨਕ ਹੀ ਸਵੇਰ ਦੇ 5:30 ਵਜੇ ਇਕ ਗੋਰਾ ਅਮਰੀਕਨ ਗੱਡੀ ਚ’ ਗੈਸ ਪਵਾਉਣ ਲਈ ਆਇਆ ਤਾਂ ਉਸ ਕੋਲੋਂ ਤੇਲ ਪਾਉਣ ਲਈ ਪੰਪ ਦੀ ਨੋਜਲ ਵੀ ਨਹੀਂ ਲੱਗੀ ਤੇ ਉਹ ਉੱਥੇ ਹੀ ਡਿੱਗ ਪਿਆ।
ਗੋਰੇ ਵੱਲੋਂ ਪੁਲਸ ਨੂੰ ਫੋਨ ਕਰਨ ‘ਤੇ ਉਸ ਨੂੰ ਸਥਾਨਕ ਐਲਿਜ਼ਾਬੈਥ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੌਤ ਦਾ ਕਾਰਨ ਦਿਲ ਦੀ ਹਰਕਤ ਬੰਦ ਹੋ ਜਾਣਾ ਦੱਸਿਆ ਗਿਆ। ਪਰਮਜੀਤ ਇਕ ਸਾਲ ਪਹਿਲਾਂ ਭਾਰਤ ਤੋਂ ਵਿਆਹ ਕਰਵਾ ਕੇ ਆਇਆ ਸੀ ਅਤੇ ਦੋਵੇਂ ਪਤੀ-ਪਤਨੀ ਐਲਿਜ਼ਾਬੈਥ ਟਾਊਨ ‘ਚ ਰਹਿੰਦੇ ਸਨ ਅਤੇ ਉਸ ਦੀ ਇਕ ਮਹੀਨੇ ਦੀ ਇਕ ਬੱਚੀ ਵੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
