Home / ਹੋਰ ਜਾਣਕਾਰੀ / ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਭਾਰਤੀ ਮੂਲ ਦੇ 3 ਲੋਕਾਂ ਦੀ ਘਰ ਚ ਅੱਗ ਲੱਗਣ ਕਾਰਨ ਹੋਈ ਮੌਤ

ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਭਾਰਤੀ ਮੂਲ ਦੇ 3 ਲੋਕਾਂ ਦੀ ਘਰ ਚ ਅੱਗ ਲੱਗਣ ਕਾਰਨ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ
 
ਇਸ ਦੁਨੀਆਂ ਦੇ ਵਿੱਚ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਥੇ ਹੀ ਆਏ ਦਿਨ ਕੋਈ ਨਾ ਕੋਈ ਅਜਿਹੀ ਕੁਦਰਤੀ ਆਫ਼ਤ ਲੋਕਾਂ ਵਿੱਚ ਸਾਹਮਣੇ ਆ ਜਾਂਦੀ ਹੈ। ਜਿਸ ਦੀ ਚਪੇਟ ਵਿੱਚ ਆਉਣ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਵਿਸ਼ਵ ਵਿੱਚ ਫੈਲੀ ਕਰੋਨਾ ਨੇ ਜਿੱਥੇ ਪਹਿਲਾਂ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕੋਈ ਵੀ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ ਹੈ ਉਥੇ ਹੀ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਵਿਚ ਇਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਵਿਚ ਬਹੁਤ ਸਾਰੀਆਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ।

ਅਮਰੀਕਾ ਤੋਂ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਰਤੀ ਮੂਲ ਦੇ ਤਿੰਨ ਲੋਕਾਂ ਦੀ ਘਰ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਨਿਊਯਾਰਕ ਸ਼ਹਿਰ ਵਿਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਘਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਰ ਦੇ ਵਿਚ ਜਿਥੇ ਭਾਰਤੀ ਮੂਲ ਦੇ ਲੋਕ ਰਹਿ ਰਹੇ ਸਨ ਉਥੇ ਹੀ ਦਵਾਈ ਬਣਾਉਣ ਵਾਲੀ ਇਕ ਕੰਪਨੀ ਤੋਂ ਸੇਵਾ ਮੁਕਤ ਹੋਏ ਨੰਦਾ ਪ੍ਰਸ਼ਾਦ ਉਨ੍ਹਾਂ ਦੀ ਪਤਨੀ ਬੋਨੋ ਸਲੀਮਾ, ਜੋ ਹਵਾਈ ਅੱਡੇ ਉੱਪਰ ਕੰਮ ਕਰਦੀ ਸੀ ਅਤੇ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦਾ 22 ਸਾਲ ਦਾ ਬੇਟਾ ਡੇਵੋਨ ਪ੍ਰਸ਼ਾਦ ਵੀ ਘਰ ਵਿਚ ਮੌਜੂਦ ਸੀ।

ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਬੇਸਮੇਂਟ ਵਿੱਚ ਅੱਗ ਲੱਗ ਗਈ ਅਤੇ ਪੂਰੇ ਘਰ ਨੂੰ ਅੱਗ ਨੇ ਆਪਣੀ ਚਪੇਟ ਵਿਚ ਲੈ ਲਿਆ। ਇਸ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਰਾਹਤ ਟੀਮਾਂ ਵੱਲੋਂ ਖੁਦ ਮੌਕੇ ਤੇ ਪਹੁੰਚ ਕੀਤੀ ਗਈ। ਜਿੱਥੇ ਪਹਿਲਾਂ ਬੇਸਮੇਂਟ ਵਿਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਉਸ ਤੋਂ ਅਗਲੇ ਦਿਨ ਫਾਇਰ ਫਾਈਟਰ ਵੱਲੋਂ ਤੀਜੀ ਲਾਸ਼ ਨੂੰ ਬਰਾਮਦ ਕੀਤਾ ਗਿਆ।

ਮ੍ਰਿਤਕਾਂ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੀ ਪਹਿਚਾਣ ਕੀਤੀ ਗਈ ਹੈ। ਤੇਜ਼ ਹਵਾਵਾਂ ਦੇ ਕਾਰਨ ਹੋਰ ਵੀ ਕਈ ਲੋਕ ਇਸ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਪ੍ਰਭਾਵਿਤ ਹੋਏ ਹਨ ਜਿੱਥੇ 29 ਲੋਕ ਅਤੇ 13 ਬੱਚੇ ਵੀ ਇਸ ਅੱਗ ਦੀ ਚਪੇਟ ਵਿੱਚ ਆਏ ਹਨ ਅਤੇ ਪ੍ਰਭਾਵਤ ਹੋਏ ਹਨ ਅਤੇ ਇਨ੍ਹਾਂ ਤੋਂ ਇਲਾਵਾ ਕੁਝ ਰਾਹਤ ਕਰਮਚਾਰੀ ਜ਼ਖਮੀ ਹੋਏ ਹਨ।