Home / ਹੋਰ ਜਾਣਕਾਰੀ / ਅਮਰੀਕਾ ਤੋਂ ਆਈ ਅਜਿਹੀ ਵੱਡੀ ਖਬਰ ਸਾਰੇ ਪੰਜਾਬ ਚ ਛਾ ਗਈ ਖੁਸ਼ੀ ਦੀ ਲਹਿਰ

ਅਮਰੀਕਾ ਤੋਂ ਆਈ ਅਜਿਹੀ ਵੱਡੀ ਖਬਰ ਸਾਰੇ ਪੰਜਾਬ ਚ ਛਾ ਗਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਬੁਹਤ ਸਾਰੇ ਲੋਕ ਖੁਸ਼ੀ ਨਾਲ ਵਿਦੇਸ਼ ਦੀ ਧਰਤੀ ਤੇ ਜਾ ਕੇ ਵੱਸ ਜਾਂਦੇ ਹਨ। ਕਿਉਕਿ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ। ਕੁੱਝ ਇਨਸਾਨ ਪਰਿਵਾਰਿਕ ਮਜਬੂਰੀ ਵੱਸ ਆਪਣੀ ਮਿੱਟੀ ਤੋਂ ਦੂਰ ਜਾਂਦੇ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕਣ। ਇਸ ਤਰ੍ਹਾਂ ਦੀਆਂ ਮ-ਜ-ਬੂ-ਰੀ- ਆਂ ਦੇ ਤਹਿਤ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ। ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਸਦਕਾ ਆਪਣਾ ਇੱਕ ਵੱਖਰਾ ਹੀ ਮੁਕਾਮ ਵੀ ਹਾਸਲ ਕੀਤਾ ਹੈ।

ਜਿਨ੍ਹਾਂ ਦੀ ਹਿੰਮਤ ਤੇ ਦਲੇਰੀ ਨੂੰ ਸਾਰੀ ਦੁਨੀਆਂ ਸਲਾਮ ਕਰਦੀ ਹੈ। ਹੁਣ ਅਮਰੀਕਾ ਤੋਂ ਵੀ ਪੰਜਾਬੀਆਂ ਲਈ ਇਕ ਬਹੁਤ ਵੱਡੀ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਭ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲਾ ਰਿਚਮੰਡ ਹਿਲ ਇਕ ਵਾਰ ਫਿਰ ਚਰਚਾ ਵਿੱਚ ਹੈ। ਕਿਉਂਕਿ ਰਿਚਮੰਡ ਹਿਲ ਦੀ ਇਕ ਸਟ੍ਰੀਟ 111 ਐਵੇਨਿਊ ਦਾ ਨਾਂ ਪੰਜਾਬ ਰੈਵੇਨਿਊ ਰੱਖਣ ਦਾ ਉਦਘਾਟਨੀ ਸਮਾਰੋਹ ਹੋਇਆ ਹੈ।

ਪੰਜਾਬ ਰੈਵੇਨਿਊ 111 ਸਟਰੀਟ ਤੋਂ ਲੈ ਕੇ 123 ਸਟਰੀਟ ਤੱਕ ਚੱਲੇਗਾ। ਹੁਣ ਲੋਕ ਇਸ ਸੜਕ ਨੂੰ ਪੰਜਾਬ ਐਵੇਨਿਊ ਨਾਲ ਜਾਣਿਆ ਕਰਨਗੇ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿਚ ਸਭ ਤੋਂ ਵੱਧ ਗਿਣਤੀ ਪੰਜਾਬੀ ਭਾਈਚਾਰੇ ਦੇ ਸਿੱਖ ਲੋਕਾਂ ਦੀ ਹੈ ,ਤੇ ਨਾਲ ਹੀ ਹਿੰਦੂ, ਕ੍ਰਿਸ਼ਚਨ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਵੀ ਗਿਣਤੀ ਸ਼ਾਮਿਲ ਹੈ। ਇਸ ਰਸਮੀ ਸਮਾਰੋਹ ਚ ਕੌਂਸਲ ਵੋਮੈਨ ਏਡਰੀਅਨ ਐਡਮਜ, ਅਸੈਂਬਲੀ ਮੈਨ ਡੇਵਿਡ ਵੈਪਰਨ , ਰਾਜਵਿੰਦਰ ਕੌਰ ਮੈਂਬਰ ਕਮਿਊਨਿਟੀ ਐਜ਼ੂਕੇਸ਼ਨ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਬੋਪਾਰਾਏ, ਸਾਬਕਾ ਪ੍ਰਧਾਨ ਸ: ਗੁਰਦੇਵ ਸਿੰਘ ਕੰਗ, ਸ: ਹਰਬੰਸ ਸਿੰਘ ਤੋਂ ਇਲਾਵਾ ਹੋਰ ਵੀ ਕਈ ਸਿੱਖ ਆਗੂ ਸ਼ਾਮਲ ਸਨ।

ਨਿਊਯਾਰਕ ਚ ਰਹਿੰਦੇ ਉੱਘੇ ਸਮਾਜ ਸੇਵੀ ਸਰਦਾਰ ਹਰਪ੍ਰੀਤ ਸਿੰਘ ਤੂਰ ਅਤੇ ਸਥਾਨਕ ਗੁਰੂ ਘਰ ਦੇ ਪ੍ਰਬੰਧਕਾਂ ਦੇ ਸਾਂਝੇ ਉੱਦਮ ਸਦਕਾ ਉਹਨਾਂ ਨੂੰ ਨਿਊਯਾਰਕ ਸਿਟੀ ਦੀ ਕੌਂਸਲ ਮੈਂਬਰ ਏਡਰੀਅਨ ਐਡਮਜ ਨਾਲ ਸਲਾਹ ਮਸ਼ਵਰਾ ਕੀਤਾ ਸੀ ,ਕਿ ਰਿਚਮੰਡ ਹਿਲ ਦਾ ਨਾਂ ਪੰਜਾਬ ਦੇ ਨਾਂ ਤੇ ਰੱਖਣਾ ਚਾਹੀਦਾ ਹੈ। ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ ਅਤੇ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ। ਪਿਛਲੇ ਸਾਲ 2019 ਚ ਸਿਟੀ ਕੌਂਸਲ ਵੱਲੋਂ ਇਸ ਨਾਂ ਦਾ ਬਿਲ ਪਾਸ ਕਰ ਦਿੱਤਾ ਗਿਆ ਸੀ। ਇਸ ਕਾਰਨ ਪੰਜਾਬੀ ਭਾਈਚਾਰੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ।