Home / ਹੋਰ ਜਾਣਕਾਰੀ / ਅਮਰੀਕਾ ਚ ਵਾਪਰਿਆ ਕਹਿਰ ਹੋਈਆਂ ਪੰਜਾਬੀਆਂ ਦੀਆਂ ਮੌਤਾਂ , ਛਾਈ ਸੋਗ ਦੀ ਲਹਿਰ

ਅਮਰੀਕਾ ਚ ਵਾਪਰਿਆ ਕਹਿਰ ਹੋਈਆਂ ਪੰਜਾਬੀਆਂ ਦੀਆਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਘਰ ਪਰਿਵਾਰ ਦੀਆਂ ਖੁਸ਼ੀਆਂ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਜਿੱਥੇ ਜਾ ਕੇ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ। ਤੇ ਉਹ ਵੀ ਆਪਣੀ ਜ਼ਿੰਦਗੀ ਦੀ ਨਵੀਂ ਉਡਾਰੀ ਭਰ ਸਕਣ। ਜਿਥੇ ਵਿਦੇਸ਼ਾਂ ਵਿੱਚ ਜਾ ਕੇ ਭਾਰਤੀਆਂ ਵੱਲੋਂ ਸਖਤ ਮਿਹਨਤ ਸਦਕਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਜਾਂਦੇ ਹਨ। ਉਥੇ ਹੀ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਇਨ੍ਹਾਂ ਦੀ ਤਰੱਕੀ ਵਾਸਤੇ ਤੰਦਰੁਸਤੀ ਲਈ ਦੁਆਵਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨੌਜਵਾਨਾਂ ਦੇ ਘਰ ਪਰਤਣ ਦਾ ਰਸਤਾ ਘਰ ਵਾਲਿਆਂ ਵੱਲੋਂ ਵੇਖਿਆ ਜਾਂਦਾ ਹੈ। ਪਰ ਕਈ ਵਾਰ ਇਨ੍ਹਾਂ ਨੌਜਵਾਨਾਂ ਦੇ ਘਰ ਪਰਤਣ ਤੋਂ ਪਹਿਲਾਂ ਹੀ ਇਨ੍ਹਾਂ ਬਾਰੇ ਮੰਦਭਾਗੀਆ ਖਬਰਾਂ ਸਾਹਮਣੇ ਆ ਜਾਂਦੀਆਂ ਹਨ।

ਹੁਣ ਅਮਰੀਕਾ ਵਿੱਚ ਕ-ਹਿ-ਰ ਵਾਪਰਿਆ ਹੈ ਜਿੱਥੇ ਹੋਈਆਂ ਪੰਜਾਬੀਆਂ ਦੀਆਂ ਮੌਤਾਂ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਜਿੱਥੇ ਟਰੱਕ ਚਲਾਉਣ ਦਾ ਕੰਮ ਕਰਨ ਵਾਲੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਲੰਘੇ ਐਤਵਾਰ ਦੀ ਹੈ ਜਦੋਂ ਕੈਲੀਫੋਰਨੀਆ ਦੇ ਸਟਾਕਟਨ ਦੇ ਦੋ ਪੰਜਾਬੀ ਨੌਜਵਾਨ ਟਰੱਕ ਦਾ ਗੇੜਾ ਲੈ ਕੇ ਮਨਟਾਨਾ ਸਟੇਟ ਵਿੱਚੋਂ ਗੁਜਰ ਰਹੇ ਸਨ, ਉਸ ਸਮੇਂ ਹੀ ਰੇਲਵੇ ਲਾਈਨ ਉੱਪਰ ਬਣੇ ਹੋਏ ਸਟਾਪ ਨੂੰ ਮਿਸ ਕਰ ਕੇ ਦੂਜੇ ਪਾਸਿਓਂ ਆ ਰਹੀ ਮਾਲ ਗੱਡੀ ਨਾਲ ਟਕਰਾ ਗਏ ।

ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜਿਸ ਕਾਰਨ ਟਰੱਕ ਨੂੰ ਮੌਕੇ ਤੇ ਹੀ ਅੱਗ ਲੱਗ ਗਈ ਅਤੇ ਦੋਵੇਂ ਪੰਜਾਬੀ ਨੌਜਵਾਨ ਇਸ ਦੀ ਚਪੇਟ ਵਿਚ ਆ ਗਏ। ਇਸ ਹਾਦਸੇ ਵਿਚ ਸ਼ਿਕਾਰ ਹੋਣ ਵਾਲਾ ਪੰਜਾਬੀ ਨੌਜਵਾਨ ਤਰਨਪ੍ਰੀਤ ਨਵਾਂਸ਼ਹਿਰ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਦੌਲਤਪੁਰ ਦਾ ਦੱਸਿਆ ਗਿਆ ਹੈ। ਜਿਸ ਦੀ ਉਮਰ 24 ਸਾਲ ਸੀ ਅਤੇ ਜੋ ਚੰਗੇ ਭਵਿੱਖ ਲਈ ਚਾਰ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿਸ ਦੇ ਪਿਤਾ ਦਾ ਵੀ ਪਹਿਲਾ ਦੇਹਾਂਤ ਹੋ ਚੁੱਕਾ ਹੈ। ਜੋ ਪਰਿਵਾਰ ਵਿੱਚ ਪਿੱਛੇ ਆਪਣੀ ਵਿਧਵਾ ਮਾਂ ਅਤੇ ਇਕ ਭਰਾ ਨੂੰ ਛੱਡ ਗਿਆ ਹੈ।

ਦੂਸਰਾ ਨੌਜਵਾਨ ਜੋ ਇਸ ਹਾਦਸੇ ਵਿਚ ਸ਼ਿਕਾਰ ਹੋਇਆ ਹੈ ਉਸ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਉਹ ਕੁਝ ਸਮਾਂ ਪਹਿਲਾਂ ਹੀ ਇੰਡੀਆ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਗਿਆ ਸੀ। ਉਹ ਟਰੱਕ ਚਲਾਉਣ ਦਾ ਕੰਮ ਨਹੀਂ ਕਰਦਾ ਸੀ ਪਰ ਉਸ ਦਿਨ ਉਸ ਉਹ ਤਰਨਪ੍ਰੀਤ ਸਿੰਘ ਨਾਲ ਚਲਾ ਗਿਆ ਸੀ। ਤੇ ਰਸਤੇ ਚ ਹੀ ਇਸ ਘਟਨਾ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ