Home / ਹੋਰ ਜਾਣਕਾਰੀ / ਅਮਰੀਕਾ ਚ ਪੱਕੇ ਹੋਣ ਲਈ ਹੁਣ ਕਰਨਾ ਪਵੇਗਾ ਇਹ ਕੰਮ

ਅਮਰੀਕਾ ਚ ਪੱਕੇ ਹੋਣ ਲਈ ਹੁਣ ਕਰਨਾ ਪਵੇਗਾ ਇਹ ਕੰਮ

ਆਈ ਤਾਜਾ ਵੱਡੀ ਖਬਰ

ਜਿਆਦਾਤਰ ਪੰਜਾਬੀ ਵਿਦੇਸ਼ਾਂ ਚ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਜਿਹਨਾਂ ਮੁਲਕਾਂ ਵਿਚ ਪੰਜਾਬੀ ਜਿਆਦਾ ਜਾਣਾ ਪਸੰਦ ਕਰਦੇ ਹਨ ਉਹਨਾਂ ਵਿਚ ਅਮਰੀਕਾ ਵੀ ਮੋਹਰਲੀ ਕਤਾਰ ਚ ਆਉਂਦਾ ਹੈ। ਅਮਰੀਕਾ ਨੇ ਹੁਣ ਆਪਣੇ ਮੁਲਕ ਵਿਚ ਪੱਕੇ ਕਰਨ ਦੇ ਬਾਰੇ ਵਿਚ ਇੱਕ ਕੀਤੀ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਜਿਸ ਤਹਿਤ ਓਹਨਾ ਲੋਕਾਂ ਨੂੰ ਇਹ ਕੰਮ ਕਰਨੇ ਪੈਣਗੇ ਜਿਹੜੇ ਅਮਰੀਕਾ ਵਿਚ ਪੱਕੇ ਹੋਣਾ ਚਾਹੁੰਦੇ ਹਨ।

ਟਰੰਪ ਪ੍ਰਸ਼ਾਸਨ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਲਾਗੂ ਕਰਨ ਦੇ ਤਹਿਤ ਗੈਰ-ਨਾਗਰਿਕਾਂ ਦੀ ਵਿਸਤ੍ਰਿਤ ਨਿੱਜੀ ‘ਬਾਇਓਮੈਟ੍ਰਿਕ’ ਜਾਣਕਾਰੀ ਇਕੱਠੀ ਕਰਨ ਨਾਲ ਸਬੰਧਤ ਮੰਗਲਵਾਰ ਨੂੰ ਇਕ ਯੋਜਨਾ ਦੀ ਘੋਸ਼ਣਾ ਕੀਤੀ। ਅੰਦਰੂਨੀ ਸੁਰੱਖਿਆ ਵਿਭਾਗ ਦੇ ਇਕ ਬਿਆਨ ਦੇ ਮੁਤਾਬਕ, ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਦੇਸ਼ ਵਿਚ ਰਹਿਣ ਜਾਂ ਕੰਮ ਕਰਨ ਦੇ ਚਾਹਵਾਨ ਲੋਕਾਂ ਦੇ ਡਾਟਾ ਇਕੱਠਾ ਕਰੇਗੀ, ਜਿਸ ਵਿਚ ਅੱਖ ਦੀ ਪੁਤਲੀ ਅਤੇ ਚਿਹਰੇ ਨਾਲ ਸਬੰਧਤ ਜਾਣਕਾਰੀਆਂ, ਆਵਾਜ਼ ਦੇ ਨਮੂਨੇ ਅਤੇ ਕੁਝ ਮਾਮਲਿਆਂ ਵਿਚ ਡੀ.ਐੱਨ.ਏ. ਲਿਆ ਜਾਣਾ ਸ਼ਾਮਲ ਹੈ।ਵਿਭਾਗ ਨੇ ਪ੍ਰਸ਼ਤਾਵਿਤ ਨਿਯਮ ਜਾਰੀ ਨਹੀਂ ਕੀਤਾ ਅਤੇ ਨਾ ਹੀ ਇਸ ਸਬੰਧ ਵਿਚ ਜ਼ਿਆਦਾ ਜਾਣਕਾਰੀ ਮੁਹੱਈਆ ਕਰਵਾਈ।

‘ਬਜਫੀਡ ਨਿਊਜ਼’ ਨੂੰ ਨੀਤੀ ਦਾ ਬਲੂਪ੍ਰਿੰਟ ਹਾਸਲ ਹੋਇਆ ਹੈ, ਜਿਸ ਦੇ ਮੁਤਾਬਕ ਉਸ ਨੇ ਮੰਗਲਵਾਰ ਨੂੰ ਖਬਰ ਦਿੱਤੀ ਕਿ ਇਸ ਨੀਤੀ ਵਿਚ ਇਕ ਅਜਿਹੀ ਵਿਵਸਥਾ ਹੈ ਜਿਸ ਦੇ ਤਹਿਤ ਕੁਝ ਤਰ੍ਹਾਂ ਦੇ ਇਮੀਗ੍ਰੇਸ਼ਨ ਲਾਭ ਹਾਸਲ ਕਰਨ ਦੀ ਐਪਲੀਕੇਸ਼ਨ ਦੇਣ ਵਾਲਿਆਂ ਨੂੰ ਨਿੱਜੀ ਡਾਟਾ ਮੁਹੱਈਆ ਕਰਾਉਣਾ ਹੋਵੇਗਾ। ਇਸ ਦੇ ਦਾਇਰੇ ਵਿਚ ਉਹ ਲੋਕ ਆਉਣਗੇ ਜੋ ਪਹਿਲਾਂ ਤੋਂ ਹੀ ਦੇਸ਼ ਵਿਚ ਰਹਿ ਰਹੇ ਹਨ। ਨਾਲ ਹੀ ਉਹ ਅਮਰੀਕਾ ਨਾਗਰਿਕ ਵੀ ਇਸ ਵਿਚ ਸ਼ਾਮਲ ਹੋਣਗੇ ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਪਾਂਸਰ ਕਰ ਰਹੇ ਹਨ।

ਇਸ ਯੋਜਨਾ ਨੂੰ ਲਾਗੂ ਹੋਣ ਵਿਚ ਕਈ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਨਾਲ ਹੀ ਇਸ ਨੂੰ ਕਾਨੂੰਨੀ ਚੁਣੌਤੀਆਂ ਵੀ ਮਿਲ ਸਕਦੀਆਂ ਹਨ। ਜਿਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਪੇਸ਼ ਕੀਤੀਆਂ ਗਈਆਂ ਜ਼ਿਆਦਾਤਰ ਯੋਜਨਾਵਾਂ ਦੇ ਨਾਲ ਹੋ ਚੁੱਕਾ ਹੈ। ‘ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ’ ਦੀ ਵਿਸ਼ਲੇਸ਼ਕ ਸਾਰਾ ਪੀਅਰਜ਼ ਨੇ ਕਿਹਾ,”ਇਹ ਨਿਗਰਾਨੀ ਦਾ ਜ਼ਿਕਰਯੋਗ ਵਿਸਥਾਰ ਹੈ। ਖਾਸ ਕਰ ਕੇ ਇਸ ਲਈ ਕਿਉਂਕਿ ਇਸ ਦੇ ਤਹਿਤ ਪ੍ਰਵਾਸੀਆਂ ਨੂੰ ਕਿਸੇ ਵੀ ਸਮੇਂ ਬਾਇਓਮੈਟ੍ਰਿਕ ਜਾਣਕਾਰੀ ਮੁਹੱਈਆ ਕਰਾਉਣ ਲਈ ਕਿਹਾ ਜਾ ਸਕਦਾ ਹੈ।” ਅਮਰੀਕਾ ਵਿਚ ਨਾਗਰਿਕਤਾ ਦੀ ਐਪਲੀਕੇਸ਼ਨ ਦੇ ਲਈ ਬਿਨੈਕਾਰ ਉਂਗਲਾਂ ਦੇ ਨਿਸ਼ਾਨ ਅਤੇ ਤਸਵੀਰਾਂ ਮੁਹੱਈਆ ਕਰਵਾਉਂਦਾ ਹੈ। ਅੰਦਰੂਨੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਨਵੀਂ ਨੀਤੀ ਦੇ ਤਹਿਤ ਬਿਨੈਕਾਰਾਂ ਨੂੰ ਆਪਣਾ ਡੀ.ਐੱਨ.ਏ. ਜਮਾਂ ਕਰਾਉਣ ਲਈ ਵੀ ਕਿਹਾ ਜਾ ਸਕਦਾ ਹੈ ਤਾਂ ਜੇ ਨਾਕਾਫੀ ਦਸਤਾਵੇਜ਼ੀ ਸਬੂਤ ਮੌਜੂਦ ਨਾ ਹੋਣ ਦੀ ਸਥਿਤੀ ਵਿਚ ਅਧਿਕਾਰੀ ਇਹ ਪੁਸ਼ਟੀ ਕਰ ਸਕਣ ਕਿ ਐਪਲੀਕੇਸ਼ਨ ਸਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |