Home / ਹੋਰ ਜਾਣਕਾਰੀ / ਅਮਰੀਕਾ ਅਤੇ ਕਨੇਡਾ ਵਾਲਿਆਂ ਲਈ ਆਈ ਵੱਡੀ ਖਬਰ – 1 ਨਵੰਬਰ ਬਾਰੇ

ਅਮਰੀਕਾ ਅਤੇ ਕਨੇਡਾ ਵਾਲਿਆਂ ਲਈ ਆਈ ਵੱਡੀ ਖਬਰ – 1 ਨਵੰਬਰ ਬਾਰੇ

ਆਈ ਤਾਜਾ ਵੱਡੀ ਖਬਰ

ਸਮਾਂ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਜੋ ਸੰਸਾਰ ਵਿਚ ਹੋ ਰਹੇ ਹਰ ਵਰਤਾਰੇ ਲਈ ਜ਼ਿੰਮੇਵਾਰ ਹੈ। ਇਸ ਦੀ ਕਦਰ ਕਰਨ ਵਾਲੇ ਲੋਕ ਦੁਨੀਆਂ ਦੇ ਹਰ ਇੱਕ ਮੁਕਾਮ ਨੂੰ ਹਾਸਲ ਕਰ ਲੈਂਦੇ ਹਨ। ਜੋ ਲੋਕ ਇਸ ਦੀ ਅਹਿਮੀਅਤ ਨੂੰ ਨਹੀਂ ਸਮਝਦੇ ਉਹ ਪਹਿਲਾਂ ਤੋਂ ਮੌਜੂਦ ਚੀਜ਼ਾਂ ਨੂੰ ਵੀ ਗਵਾ ਲੈਂਦੇ ਹਨ। ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਹੈ ਅਤੇ ਇਹ ਕਿਸੇ ਦੀ ਉਡੀਕ ਨਹੀਂ ਕਰਦਾ। ਪਰ ਦੁਨੀਆਂ ਦੇ ਕੁਝ ਅਜਿਹੇ ਇਲਾਕੇ ਵੀ ਹਨ ਜਿੱਥੇ ਸਮਾਂ ਇਨਸਾਨ ਦੀ ਮਰਜ਼ੀ ਅਨੁਸਾਰ ਅੱਗੇ-ਪਿੱਛੇ ਕੀਤਾ ਜਾਂਦਾ ਹੈ।

ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਅਤੇ ਕੈਨੇਡਾ ਦੇਸ਼ਾਂ ਦੀ ਜਿੱਥੇ ਗਰਮੀਆਂ ਅਤੇ ਸਰਦੀਆਂ ਦੇ ਮੌਸਮੀ ਸਮੇਂ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਛੇ ਮਹੀਨੇ ਦੇ ਅੰਤਰਾਲ ਤੋਂ ਬਾਅਦ ਕੀਤੀਆਂ ਜਾਂਦੀਆਂ ਇਹ ਤਬਦੀਲੀਆਂ ਲੋਕਾਂ ਨੂੰ ਸਮੇਂ ਦੇ ਨਾਲ ਜੋੜ ਕੇ ਰੱਖਦੀਆਂ ਹਨ। ਇਸ ਵਾਰ 1 ਨਵੰਬਰ ਦਿਨ ਐਤਵਾਰ ਤੋਂ ਅਮਰੀਕਾ ਅਤੇ ਕੈਨੇਡਾ ਦੇਸ਼ ਦੀਆਂ ਘੜੀਆਂ ਦਾ ਸਮਾਂ ਇੱਕ ਘੰਟਾ ਪਿੱਛੇ ਹੋ ਜਾਵੇਗਾ।

ਜਿਸ ਕਾਰਨ ਇੱਥੋਂ ਦੇ ਸਥਾਨਕ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 31 ਦਸੰਬਰ ਦੀ ਰਾਤ ਅਤੇ 1 ਨਵੰਬਰ ਦੇ ਦਿਨ ਚੜ੍ਹਨ ਤੋਂ ਪਹਿਲਾਂ ਆਪਣੀਆਂ ਘੜੀਆਂ ਨੂੰ ਇੱਕ ਘੰਟਾ ਪਿਛੇ ਕਰ ਲੈਣ। ਤਾਂ ਜੋ ਇੱਕ ਨਵੰਬਰ ਤੋਂ ਕੰਮਕਾਜ ਇਸ ਬਦਲੇ ਸਮੇਂ ਅਨੁਸਾਰ ਕੀਤੇ ਜਾਣ। ਇਹ ਸਾਰਾ ਵਰਤਾਰਾ ਡੇਅਲਾਈਟ ਸੇਵਿੰਗ ਟਾਇਮ (ਡੀ.ਐੱਸ.ਟੀ.) ਰਾਹੀਂ ਕੀਤਾ ਜਾਂਦਾ ਹੈ ਤਾਂ ਜੋ ਦਿਨ ਦੀ ਰੋਸ਼ਨੀ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ।

ਸਰਦੀਆਂ ਵਿੱਚ ਦਿਨ ਛੋਟੇ ਹੋਣ ਕਾਰਨ ਸਮੇਂ ਨੂੰ ਇੱਕ ਘੰਟਾ ਪਿਛੇ ਕਰ ਦਿੱਤਾ ਜਾਂਦਾ ਹੈ ਤਾਂ ਜੋ ਲੋਕ ਸਵੇਰੇ ਜਲਦੀ ਉੱਠ ਕੇ ਆਪਣੇ ਰੋਜ਼ਾਨਾ ਦੇ ਕੰਮ ਕੁਦਰਤੀ ਰੌਸ਼ਨੀ ਵਿੱਚ ਕਰ ਸਕਣ। ਉੱਥੇ ਹੀ ਗਰਮੀਆਂ ਵਿੱਚ ਵੀ ਘੜੀਆਂ ਨੂੰ ਇਕ ਘੰਟਾ ਅੱਗੇ ਕਰਨਾ ਪੈਂਦਾ ਹੈ। ਗਰਮੀਆਂ ਵਿੱਚ ਮਾਰਚ ਮਹੀਨੇ ਦੌਰਾਨ ਦੂਸਰੇ ਐਤਵਾਰ ਨੂੰ ਇਹ ਵਰਤਾਰਾ ਕੀਤਾ ਜਾਂਦਾ ਹੈ। ਗਰਮੀਆਂ ਦੌਰਾਨ ਰਾਤਾਂ ਦੇ ਛੋਟੇ ਹੋਣ ਅਤੇ ਦਿਨ ਦੇ ਵੱਡੇ ਹੋਣ ਕਾਰਨ ਇੱਕ ਘੰਟਾ ਪਿਛੇ ਕੀਤਾ ਜਾਂਦਾ ਹੈ। ਘੜੀਆਂ ਦੇ ਸਮੇਂ ਨੂੰ ਇਕ ਘੰਟਾ ਅੱਗੇ ਕਰਨਾ ਹਰ ਸਾਲ ਨਵੰਬਰ ਦੇ ਪਹਿਲੇ ਐਤਵਾਰ ਅਤੇ ਇਕ ਘੰਟਾ ਪਿਛੇ ਕਰਨਾ ਮਾਰਚ ਦੇ ਦੂਸਰੇ ਐਤਵਾਰ ਕੀਤਾ ਜਾਂਦਾ ਹੈ।