Home / ਹੋਰ ਜਾਣਕਾਰੀ / ਅਚਾਨਕ ਹੁਣੇ ਹੁਣੇ ਇਸ ਭਾਰਤੀ ਖਿਡਾਰੀ ਦੀ ਹੋਈ ਮੌਤ ਛਾਇਆ ਸੋਗ

ਅਚਾਨਕ ਹੁਣੇ ਹੁਣੇ ਇਸ ਭਾਰਤੀ ਖਿਡਾਰੀ ਦੀ ਹੋਈ ਮੌਤ ਛਾਇਆ ਸੋਗ

ਹੁਣੇ ਹੁਣੇ ਇਸ ਭਾਰਤੀ ਖਿਡਾਰੀ ਦੀ ਹੋਈ ਮੌਤ

ਇਹ ਸਾਲ ਕੁਲ ਲੁਕਾਈ ਲਈ ਬਹੁਤ ਹੀ ਮਾੜਾ ਰਹਿ ਰਿਹਾ ਹੈ। ਇਸ ਸਾਲ ਕਈ ਚੋਟੀ ਦੇ ਖਿਡਾਰੀ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਦੀ ਅੱਜ ਅਚਾਨਕ ਮੌਤ ਹੋ ਗਈ ਹੈ। ਇਸ ਖਬਰ ਦੇ ਆਉਣ ਨਾਲ ਕ੍ਰਿਕੇਟ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਭਾਰਤੀ ਟੀਮ ਦਾ ਹਿਸਾ ਰਹੇ ਸਾਬਕਾ ਕ੍ਰਿਕਟਰ ਸਦਾਸ਼ਿਵ ਰਾਓਜੀ ਪਾਟਿਲ ਦਾ ਮੰਗਲਵਾਰ ਨੂੰ ਕੋਲਹਾਪੁਰ ਵਿਚ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਦੇ ਇਲਾਵਾ 2 ਧੀਆਂ ਹਨ। ਕੋਲਹਾਪੁਰ ਜ਼ਿਲ੍ਹਾ ਕ੍ਰਿਕਟ ਸੰਘ ਦੇ ਸਾਬਕਾ ਅਧਿਕਾਰੀ ਰਮੇਸ਼ ਕਦਮ ਨੇ ਦੱਸਿਆ, ‘ਉਨ੍ਹਾਂ ਦਾ (ਪਾਟਿਲ ਦਾ) ਕੋਲਹਾਪੁਰ ਦੀ ਰੁਈਕਰ ਕਲੋਨੀ ਵਿਚ ਆਪਣੇ ਘਰੇ ਮੰਗਲਵਾਰ ਤੜਕੇ ਸੁੱਤੇ ਪਏ ਦਿਹਾਂਤ ਹੋ ਗਿਆ।

ਤੇਜ ਗੇਂਦਬਾਜੀ ਆਲਰਾਊਂਡਰ ਪਾਟਿਲ ਨੇ 1955 ਵਿਚ ਨਿਊਜ਼ੀਲੈਂਡ ਖ਼ਿਲਾਫ ਇਕ ਟੈਸਟ ਮੈਚ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੂੰ ਹਾਲਾਂਕਿ ਇਸ ਦੇ ਬਾਅਦ ਦੇਸ਼ ਦੀ ਨੁਮਾਇੰਦਗੀ ਕਰਣ ਦਾ ਮੌਕਾ ਨਹੀਂ ਮਿਲਿਆ। ਪਾਟਿਲ ਨੇ 1952-1964 ਦਰਮਿਆਨ ਮਹਾਰਾਸ਼ਟਰ ਲਈ 36 ਪਹਿਲੀ ਸ਼੍ਰੇਣੀ ਮੈਚਾਂ ਵਿਚ 866 ਦੌੜਾਂ ਬਣਾਉਣ ਦੇ ਇਲਾਵਾ 83 ਵਿਕਟਾਂ ਲਈਆਂ। ਉਨ੍ਹਾਂ ਨੇ ਰਣਜੀ ਟਰਾਫੀ ਵਿਚ ਮਹਾਰਾਸ਼ਟਰ ਦੀ ਕਪਤਾਨੀ ਵੀ ਕੀਤੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |