Home / ਹੋਰ ਜਾਣਕਾਰੀ / ਅਚਾਨਕ ਇਥੇ ਏਅਰਪੋਰਟ ਟਰਮੀਨਲ ਨੂੰ ਇਸ ਕਾਰਨ ਕਰਾਇਆ ਗਿਆ ਖਾਲੀ – ਪਈਆਂ ਭਾਜੜਾਂ ਬਚਾਅ ਕਾਰਜ ਜੋਰਾਂ ਤੇ ਜਾਰੀ

ਅਚਾਨਕ ਇਥੇ ਏਅਰਪੋਰਟ ਟਰਮੀਨਲ ਨੂੰ ਇਸ ਕਾਰਨ ਕਰਾਇਆ ਗਿਆ ਖਾਲੀ – ਪਈਆਂ ਭਾਜੜਾਂ ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਫੈਲੀ ਹੋਈ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਕੋਈ ਵੀ ਦੇਸ਼ ਕਰੋਨਾ ਦੀ ਭੇਟ ਚੜ੍ਹ ਤੋਂ ਨਹੀਂ ਬਚ ਸਕਿਆ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਦੂਜੀ ਲਹਿਰ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਹਵਾਈ ਉਡਾਨਾਂ ਉਪਰ ਵੀ ਪਾਬੰਦੀ ਲਗਾ ਦਿੱਤੀਆਂ ਗਈਆਂ ਸਨ। ਜਿਸ ਸਦਕਾ ਕਰੋਨਾ ਦੇ ਪਰਸਾਰ ਨੂੰ ਰੋਕਿਆ ਜਾ ਸਕੇ। ਉਥੇ ਹੀ ਦੇਸ਼ ਅੰਦਰ ਇਕ ਤੋਂ ਬਾਅਦ ਇਕ ਮੁਸੀਬਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਆਏ ਦਿਨ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਹੁਣ ਅਚਾਨਕ ਇਥੇ ਇਹ ਏਅਰਪੋਰਟ ਨੂੰ ਇਸ ਕਾਰਨ ਖਾਲੀ ਕਰਵਾਇਆ ਗਿਆ ਹੈ ਜਿੱਥੇ ਭਾਜੜਾਂ ਪੈ ਗਈਆਂ ਹਨ ਅਤੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੈਂਕਾਕ ਦੇ ਦੱਖਣੀ-ਪੂਰਬੀ ਇਲਾਕੇ ਤੋਂ ਸਾਹਮਣੇ ਆਈ ਹੈ। ਥਾਈਲੈਂਡ ਦੀ ਰਾਜਧਾਨੀ ਦੇ ਇਕ ਹਵਾਈ ਅੱਡੇ ਉਪਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਸ ਖੇਤਰ ਵਿਚ ਇਕ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ ਅਤੇ ਜਿਸ ਤੋਂ ਬਾਅਦ ਅੱਗ ਲੱਗ ਗਈ। ਫੋਮ ਅਤੇ ਪਲਾਸਟਿਕ ਪਲੇਟ ਬਣਾਉਣ ਵਾਲੀ ਫੈਕਟਰੀ ਇਹ ਵਿਸਫੋਟ ਰਸਾਇਣਕ ਲੀਕ ਹੋਣ ਕਾਰਨ ਹੋਣ ਦਾ ਅਨੁਮਾਨ ਅਧਿਕਾਰੀਆਂ ਵੱਲੋਂ ਜ਼ਾਹਿਰ ਕੀਤਾ ਗਿਆ ਹੈ। ਜਿਸ ਕਾਰਨ ਇਹ ਵਧੇਰੇ ਅੱਗ ਫੈਲ ਗਈ।

ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਅਜੇ ਤਕ ਪ੍ਰਾਪਤ ਨਹੀਂ ਹੋਈ ਹੈ। ਇਸ ਸ਼ੁਰੂਆਤੀ ਵਿਸਫੋਟ ਨੇ ਸੁਵਰਣਭੂਮੀ ਵਿਚ ਟਰਮੀਨਲ ਭਵਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਣ ਬੈਂਕਾਕ ਦੇ ਮੁੱਖ ਅੰਤਰ ਰਾਸ਼ਟਰੀ ਹਵਾਈ ਅੱਡੇ ਉਤੇ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਡਾਣ ਸੇਵਾਵਾਂ ਨੂੰ ਰੱਦ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਈ ਹਜ਼ਾਰ ਲੀਟਰ ਰਸਾਇਣਿਕ ਲੀਕ ਹੋਣ ਕਾਰਨ ਵਿਸਫੋਟ ਹੋਣ ਦੇ ਖਦਸ਼ੇ ਦੇ ਚਲਦਿਆਂ ਹੋਇਆਂ ਨੇੜੇ-ਤੇੜੇ ਦੇ ਇਲਾਕਿਆਂ ਤੋਂ ਲੋਕਾਂ ਨੂੰ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ।

ਕਈ ਘੰਟਿਆਂ ਬਾਅਦ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਸ ਧਮਾਕੇ ਬਾਰੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਘਰਾਂ ਦੀਆਂ ਖਿੜਕੀਆਂ ਅਤੇ ਕੱਚ ਦੇ ਦਰਵਾਜ਼ੇ ਟੁਟਣ ਅਤੇ ਸੜਕਾਂ ਤੇ ਮਲਬਾ ਖਿਲਰਿਆ ਹੋਇਆ ਦਿਖਾਈ ਦੇ ਰਿਹਾ ਹੈ।