Home / ਹੋਰ ਜਾਣਕਾਰੀ / ਅਖੰਡ ਪਾਠ ਕਰਦਿਆਂ ਵਾਪਰੀ ਅਜਿਹੀ ਘਟਨਾ ਸਭ ਰਹਿ ਗਏ ਹੈਰਾਨ – ਪ੍ਰਬੰਧਕਾਂ ਨੂੰ ਪਈਆਂ ਭਾਜੜਾਂ

ਅਖੰਡ ਪਾਠ ਕਰਦਿਆਂ ਵਾਪਰੀ ਅਜਿਹੀ ਘਟਨਾ ਸਭ ਰਹਿ ਗਏ ਹੈਰਾਨ – ਪ੍ਰਬੰਧਕਾਂ ਨੂੰ ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਵਿੱਚ ਹਰ ਰੋਜ਼ ਹੀ ਅਜਿਹੇ ਚੌਂਕਾ ਦੇਣ ਵਾਲੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਵਿਚ ਕਾਫੀ ਰੋਸ ਪੈਦਾ ਹੋ ਜਾਂਦਾ ਹੈ ਅਤੇ ਜੇਕਰ ਇਹ ਮਾਮਲੇ ਕਿਸੇ ਧਾਰਮਿਕ ਗੱਲ ਨਾਲ ਸਬੰਧ ਰੱਖਦੇ ਹੋਣ ਤਾਂ ਲੋਕਾਂ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਅਣਗੌਲਿਆ ਨਹੀਂ ਕੀਤਾ ਜਾਂਦਾ। ਸੋਸ਼ਲ ਮੀਡੀਆ ਤੇ ਆਏ ਦਿਨ ਅਜਿਹੀਆਂ ਕਈ ਧਾਰਮਿਕ ਸਮਾਗਮਾਂ ਨਾਲ ਸਬੰਧ ਰੱਖਦੀਆਂ ਵੀਡੀਓਜ਼ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨਾਲ ਲੋਕਾਂ ਦੇ ਦਿਲਾਂ ਨੂੰ ਭਾਰੀ ਸੱਟ ਵੱਜਦੀ ਹੈ। ਸ਼ਰਾਰਤੀ ਅਨਸਰਾਂ ਵੱਲੋਂ ਕਾਫੀ ਬਾਰ ਬਹੁਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨੁ-ਕ-ਸਾ-ਨ ਪਹੁੰਚਾਇਆ ਜਾਂਦਾ ਹੈ ਅਤੇ ਜੇਕਰ ਅਜਿਹਾ ਹੀ ਕੋਈ ਕਾਂਡ ਕਿਸੇ ਧਾਰਮਿਕ ਵਿਅਕਤੀ ਵੱਲੋਂ ਕੀਤਾ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੇ ਧਾਰਮਿਕ ਅਹੁਦੇ ਨੂੰ ਵੀ ਤਿਆਗਣਾ ਪੈਂਦਾ ਹੈ।

ਅਜਿਹੀ ਹੀ ਇੱਕ ਘਟਨਾ ਅੰਮ੍ਰਿਤਸਰ ਦੇ ਗੁਰੂਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆ ਰਹੀ ਹੈ, ਜਿਸ ਦੇ ਮੁਤਾਬਿਕ ਪਾਠੀ ਦੀ ਕਾਹਲ ਦੇ ਚਲਦਿਆਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਪਾਠੀ ਦੀ ਸੇਵਾ ਵਿੱਚ ਲੈਣਾ ਹੋਵੇ ਤਾਂ ਉਸ ਨੂੰ ਇਕ ਪ੍ਰਕਿਰਿਆ ਦੁਆਰਾ ਗੁਜਰਨਾ ਪੈਂਦਾ ਹੈ ਜਿਸ ਵਿੱਚ ਮੈਂਬਰਾਂ ਦੀ ਸਿਫਾਰਿਸ਼ ਤੋਂ ਇਲਾਵਾ ਪਾਠੀ ਤੋਂ ਮੁਕੰਮਲ ਬਾਣੀ ਵੀ ਸੁਣੀ ਜਾਂਦੀ ਹੈ।

ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਨੇੜੇ ਵਸਦੇ ਇਕ ਪਿੰਡ ਦੇ ਇਕ ਵਿਅਕਤੀ ਨੂੰ ਗੁਰਦੁਆਰੇ ਕਰਵਾਏ ਜਾ ਰਹੇ ਅਖੰਡ ਪਾਠ ਵਿੱਚ ਬਤੌਰ ਪਾਠੀ ਲਿਆਂਦਾ ਗਿਆ ਸੀ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਸਿਰਫ ਚਾਰ ਜਾਂ ਪੰਜ ਅਖੰਡ ਪਾਠ ਹੀ ਕੀਤੇ ਸਨ।

ਗੁਰਦੁਆਰਾ ਸਾਹਿਬ ਵਿਚ ਆਪਣੀ ਡਿਊਟੀ ਦੇ ਸਮੇਂ ਉਸ ਪਾਠੀ ਵੱਲੋਂ ਸਿਰਫ ਦੋ ਘੰਟਿਆਂ ਦੇ ਸਮੇਂ ਵਿਚ ਹੀ 580 ਅੰਗਾਂ ਦਾ ਪਾਠ ਮੁਕੰਮਲ ਕਰ ਦਿੱਤਾ ਗਿਆ, ਇਹ ਪਾਠੀ ਅੰਗਾਂ ਨੂੰ ਅੱਗੇ ਕਰਨ ਵਿੱਚ ਬਹੁਤ ਜਿਆਦਾ ਧਿਆਨ ਦੇ ਰਿਹਾ ਸੀ ਨਾ ਕਿ ਬਾਣੀ ਪੜ੍ਹਨ ਵਿਚ, ਅਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਇਸ ਨੇ ਕਾਫੀ ਅੰਗ ਅੱਗੇ ਕਰ ਦਿੱਤੇ ਸਨ।ਡਿਊਟੀ ਬਦਲਣ ਉਪਰੰਤ ਜਦ ਦੂਸਰੇ ਪਾਠੀ ਨੇ ਆ ਕੇ ਇਹ ਦੇਖਿਆ ਤਾਂ ਉਸ ਵੱਲੋਂ ਤੁਰੰਤ ਪ੍ਰਬੰਧਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰਬੰਧਕਾਂ ਦੁਆਰਾ ਉਸ ਵਿਅਕਤੀ ਨੂੰ ਬਤੌਰ ਪਾਠੀ ਤੁਰੰਤ ਵੇਹਲਾ ਕਰ ਦਿੱਤਾ ਗਿਆ।