ਮੋਬਾਇਲ ਦਾ ਇਸਤੇਮਾਲ ਤਾਂ ਅੱਜ-ਕੱਲ ਲਗਪਗ ਹਰ ਕੋਈ ਕਰਦਾ ਹੈ ਅਤੇ ਸਮੇਂ ਦੇ ਨਾਲ-ਨਾਲ ਮੋਬਾਇਲ ਫੋਨ ਬਹੁਤ ਹੀ ਸਮਾਰਟ ਹੁੰਦੇ ਜਾ ਰਹੇ ਹਨ |ਹਰ-ਰੋਜ ਮੋਬਾਇਲ ਨਾਲ ਜੁੜੀਆਂ ਕਈ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਮੋਬਾਇਲ ਨਾਲ ਜੁੜੀਆਂ ਕਈ ਗੱਲਾਂ ਅਸੀਂ ਆਪਣੇ ਦੋਸਤਾਂ ਤੋਂ ਵੀ ਸੁਣਦੇ ਰਹਿੰਦੇ ਹਾਂ ਪਰ ਅੱਜ-ਕੱਲ ਸਮਾਰਟਫੋਨ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਗਲਤ ਬੁਰਾਈਆਂ ਫੈਲੀਆਂ ਹੋਈਆਂ ਹਨ ਜਿੰਨਾਂ ਨੂੰ ਅਸੀਂ ਕਿਸੇ ਦੇ ਦੁਆਰਾ ਦੱਸੇ ਜਾਣ ਤੋਂ ਹੀ ਵਿਸ਼ਵਾਸ਼ ਕਰ ਲੈਂਦੇ ਹਾਂ ਕੋਈ ਕੁੱਝ ਵੀ ਬੋਲ ਦਵੇ |ਸਾਨੂੰ ਉਹੀ ਗੱਲ ਸੱਚ ਲੱਗਣ ਲੱਗਦੀ ਹੈ ਪਰ ਬਿਨਾਂ ਸੱਚ ਜਾਣੇ ਕਿਸੇ ਵੀ ਗੱਲ ਤੇ ਯਕੀਨ ਕਰਨਾ ਸਹੀ ਨਹੀਂ ਹੈ |ਅੱਜ ਅਸੀਂ ਤੁਹਾਨੂੰ ਮੋਬਾਇਲ ਫੋਨ ਨਾਲ ਜੁੜੇ ਕੁੱਝ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ ਜਿਸਦੀ ਸਚਾਈ ਤੁਹਾਨੂੰ ਜਰੂਰ ਜਾਣ ਲੈਣੀ ਚਾਹੀਦੀ ਹੈ ਅਤੇ ਆਪਣੀ ਗਲਤਫਹਿਮੀ ਦੂਰ ਕਰ ਲੈਣੀ ਚਾਹੀਦੀ ਹੈ |ਤਾਂ ਆਓ ਜਾਣਦੇ ਹਾਂ ਫੋਨ ਨਾਲ ਜੁੜੀਆਂ ਉਹ ਕਿਹੜੀਆਂ ਗੱਲਾਂ ਹਨ |ਲੋਕ ਸਮਾਰਟਫੋਨ ਲੈਂਦੇ ਸਮੇਂ ਉਸਦੇ ਕੈਮਰੇ ਦਾ ਜਰੂਰ ਖਿਆਲ ਕਰਦੇ ਹਨ |ਹਰ ਕੋਈ ਚਾਹੁੰਦਾ ਹੈ ਕਿ ਉਸਦੇ ਫੋਨ ਵਿਚ ਚੰਗੀ ਕਵਾਲਿਟੀ ਦਾ ਕੈਮਰਾ ਹੋਵੇ ਜਿਸ ਨਾਲ ਚੰਗੀ ਫੋਟੋ ਕਲਿੱਕ ਕੀਤੀ ਜਾ ਸਕੇ |ਜਦ ਚੰਗੇ ਕੈਮਰੇ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦਾ ਸਭ ਤੋਂ ਪਹਿਲਾਂ ਮੈਗਾਪਿਕਸਲ ਤੇ ਧੀਆਨ ਜਾਂਦਾ ਹੈ |ਉਹ ਸੋਚਦੇ ਹਨ ਕਿ ਕੈਮਰਾ ਕਿੰਨੇ ਮੈਗਾਪਿਕਸਲ ਦਾ ਹੋਵੇਗਾ ਫੋਟੋ ਉਹਨੀਂ ਹੀ ਚੰਗੀ ਆਵੇਗੀ |
ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸਿਰਫ ਵਹਿਮ ਹੈ |ਦਰਾਸਲ ਚੰਗੀ ਫੋਟੋ ਸਿਰਫ ਮੈਗਾਪਿਕਸਲ ਤੇ ਨਿਰਭਰ ਨਹੀਂ ਹੈ ਇਸ ਤੋਂ ਇਲਾਵਾ ਚੰਗਾ ਕੈਮਰਾ,ਲੈਂਸ, ਸੈਂਸਰ ਅਤੇ ਫ਼ੋਕਸ ਦਾ ਹੋਣਾ ਬਹੁਤ ਹੀ ਜਰੂਰੀ ਹੈ |ਦੱਸ ਦਿੰਦੇ ਹਾਂ ਕੀ ਇੱਕ ਮੈਗਾ ਪਿਕਸਲ ਵਿਚ ਇੱਕ ਮਿਲੀਆਨ ਪਿਕਸਲ ਹੁੰਦੇ ਹਨ |ਜਦ ਤੁਸੀਂ ਫੋਟੋ ਪ੍ਰਿੰਟ ਕਰਵਾਉਂਦੇ ਹੋ ਤਦ ਹੀ ਮੈਗਾਪਿਕਸਲ ਮਾਇਨੇ ਰੱਖਦਾ ਹੈ ਨਹੀਂ ਤਾਂ ਨਹੀਂ |ਬਹੁਤ ਸਾਰੇ ਲੋਕ ਇਸ ਡਰ ਦੇ ਕਾਰਨ ਰਾਤ ਨੂੰ ਫੋਨ ਚਾਰਜਰ ਲਗਾ ਕੇ ਨਹੀਂ ਛੱਡਦੇ ਕਿ ਕਿਤੇ ਉਹਨਾਂ ਦੇ ਫੋਨ ਦੀ ਬੈਟਰੀ ਖਰਾਬ ਨਾ ਹੋ ਜਾਵੇ ਜਾਂ ਫਿਰ ਬੈਟਰੀ ਫੱਟ ਨਾ ਜਾਵੇ |ਇਹ ਵੀ ਇੱਕ ਬਹੁਤ ਵੱਡਾ ਵਹਿਮ ਹੈ ਜਿਸ ਨਾਲ ਬਹੁਤ ਸਾਰੇ ਲੋਕ ਆਪਣੇ ਫੋਨ ਨੂੰ ਜਿਆਦਾ ਦੇਰ ਤੱਕ ਚਾਰਜਰ ਲਗਾਉਣ ਤੋਂ ਡਰਦੇ ਹਨ |ਦੱਸ ਦਿੰਦੇ ਹਾਂ ਕੀ ਰਾਤ-ਭਰ ਫੋਨ ਚਾਰਜਰ ਲਗਾ ਕੇ ਰੱਖਣ ਨਾਲ ਤੁਹਾਡੇ ਫੋਨ ਤੇ ਕੋਈ ਬੁਰਾ ਅਸਰ ਨਹੀਂ ਪੈਂਦਾ |ਦਰਾਸਲ ਅੱਜ-ਕੱਲ ਦੇ ਸਮਾਰਟਫੋਨ ਨੂੰ ਅਸੀਂ ਜਿੰਨਾਂ ਸਮਾਰਟ ਸਮਝਦੇ ਹਾਂ ਉਹ ਉਸ ਤੋਂ ਵੀ ਜਿਆਦਾ ਸਮਾਰਟ ਹੋ ਚੁੱਕਿਆ ਹੈ ਜਦ ਤੁਹਾਡੀ ਬੈਟਰੀ ਫੁੱਲ ਚਾਰਜਰ ਹੋ ਜਾਂਦੀ ਹੈ ਤਾਂ ਫੋਨ ਆਪਣੇ ਆਪ ਚਾਰਜਰ ਹੋਣਾ ਬੰਦ ਹੋ ਜਾਂਦਾ ਹੈ |
ਬਹੁਤ ਸਾਰੇ ਲੋਕਾਂ ਨੂੰ ਇਹ ਵੀ ਵਹਿਮ ਹੈ ਕਿ ਆਪਣੇ ਫੋਨ ਨੂੰ ਕਿਸੇ ਦੂਸਰੇ ਫੋਨ ਜਾਂ ਦੂਸਰੀ ਕੰਪਨੀ ਦੇ ਚਾਰਜਰ ਨਾਲ ਚਾਰਜਰ ਕਰਨ ਤੇ ਫੋਨ ਵਿਚ ਖਰਾਬੀ ਆਉਂਦੀ ਹੈ ਪਰ ਹਕੀਕਤ ਵਿਚ ਅਜਿਹਾ ਕੁੱਝ ਵੀ ਨਹੀਂ ਹੈ |ਤੁਸੀਂ ਬਿਨਾਂ ਕਿਸੇ ਡਰ ਦੇ ਦੂਸਰੇ ਚਾਰਜਰ ਤੋਂ ਆਪਣਾ ਫੋਨ ਚਾਰਜਰ ਕਰ ਸਕਦੇ ਹੋ |ਤੁਸੀਂ ਲੋਕਾਂ ਤੋਂ ਸੁਣਿਆਂ ਹੋਵੇਗਾ ਕਿ ਫੋਨ ਨੂੰ ਸਿਰਫ ਉਸ ਚਾਰਜਰ ਨਾਲ ਹੀ ਚਾਰਜਰ ਕਰਨਾ ਚਾਹੀਦਾ ਹੈ ਜੋ ਉਸਦੇ ਨਾਲ ਆਉਂਦਾ ਹੈ ਪਰ ਇਹ ਗਲਤ ਗੱਲ ਹੈ |ਹਾਲਾਂਕਿ ਦੂਸਰਾ ਚਾਰਜਰ ਵੀ ਨਕਲੀ ਜਾਂ ਖਰਾਬ ਕਵਾਲਿਟੀ ਦਾ ਨਹੀਂ ਹੋਣਾ ਚਾਹੀਦਾ |ਜੇਕਰ ਉਹ ਓਰਿਜਨਲ ਹੈ ਤਾਂ ਤੁਸੀਂ ਬਿਨਾਂ ਕਿਸੇ ਡਰ ਤੋਂ ਉਸਦਾ ਪ੍ਰਯੋਗ ਕਰ ਸਕਦੇ ਹੋ |ਕਾਫੀ ਲੋਕਾਂ ਨੇ ਆਪਣੇ ਮਨ ਵਿਚ ਇਹ ਵਹਿਮ ਪੈਦਾ ਕਰ ਲਿਆ ਹੈ ਕਿ ਡਾਟਾ, ਵਾਈ-ਫਾਈ, ਬਲੂਟੂਥ ਅਤੇ ਜੀਪੀਐਸ ਨੂੰ ਬੰਦ ਕਰਨ ਨਾਲ ਫੋਨ ਦੀ ਬੈਟਰੀ ਘੱਟ ਖਰਚ ਹੁੰਦੀ ਹੈ |ਤੁਸੀਂ ਵੀ ਕਈ ਵਾਰ ਬੈਟਰੀ ਬਚਾਉਣ ਦੇ ਲਈ ਇਹਨਾਂ ਨੂੰ ਬੰਦ ਕਰਦੇ ਹੋਵੋਂਗੇ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫੋਨ ਦੀ ਬੇਸਿਕ ਸਿਸਟਮ ਸਰਵਿਸ ਹੈ ਜਿਸਨੂੰ ਚਾਲੂ ਰੱਖਣ ਤੇ ਮੋਬਾਇਲ ਸਹੀ ਤਰੀਕੇ ਨਾਲ ਕੰਮ ਕਰਦਾ ਹੈ |
